ਨਾਭਾ (ਰਾਹੁਲ ਖੁਰਾਨਾ) : ਸੂਬੇ 'ਚ ਪੈ ਰਹੀ ਅੱਤ ਦੀ ਗਰਮੀ ਨੇ ਜਿੱਥੇ ਲੋਕਾਂ ਦੇ ਪਸੀਨੇ ਲਿਆ ਦਿੱਤੇ। ਉੱਥੇ ਹੀ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਨੇਰੀ ਦੇ ਨਾਲ ਤੇਜ ਬਾਰਿਸ਼ ਵੀ ਪਵੇਗੀ। ਮੌਸਮ ਵਿਭਾਗ ਦੀ ਭਵਿੱਖਬਾਣੀ ਕਿਤੇ ਨਾ ਕਿਤੇ ਸੱਚ ਹੁੰਦੀ ਵਿਖਾਈ ਦਿੱਤੀ ਅਤੇ ਨਾਭਾ ਵਿੱਚ ਤੇਜ ਬਾਰਿਸ਼ ਅਤੇ ਹਲਕੀ ਗੜੇਮਾਰੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾ ਦਿੱਤੀ। ਪਰ ਦੂਜੇ ਪਾਸੇ ਕਿਸਾਨਾਂ ਨੂੰ ਆਪਣੀ ਖੇਤਾਂ ਵਿੱਚ ਖੜੀ ਕਣਕ ਦਾ ਡਰ ਸਤਾਉਣ ਲੱਗਾ। ਜੇਕਰ ਹੋਰ ਬਾਰਿਸ਼ ਪੈ ਗਈ ਤਾਂ ਉਹਨਾਂ ਦੀ ਕਣਕ ਖਰਾਬ ਹੋ ਜਾਵੇਗੀ। ਇਸ ਬਾਰਿਸ਼ ਦੇ ਨਾਲ ਕਣਕ ਵਿੱਚ ਮੋਸਚਰ ਵਧ ਗਿਆ ਹੈ ਅਤੇ ਕਣਕ ਦੀ ਵਾਢੀ ਵਿੱਚ ਕਾਫੀ ਪਰੇਸ਼ਾਨੀ ਆਵੇਗੀ। ਕਿਸਾਨ ਗੁਰਚਰਨ ਸਿੰਘ ਨੇ ਕਿਹਾ ਇਸ ਥੋੜੀ ਜਿਹੀ ਬਾਰਿਸ਼ ਨਾਲ ਹੁਣ ਘੱਟੋ ਘੱਟ ਪੰਜ ਛੇ ਦਿਨ ਕਣਕ ਲੇਟ ਹੋ ਗਈ ਹੈ।
ਨਾਭਾ ਹਲਕੇ 'ਚ ਪਈ ਬਾਰਿਸ਼ ਗੇੜੇਮਾਰੀ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾ ਦਿੱਤੀ ਹੈ ਉੱਥੇ ਹੀ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਅਜੇ ਖੇਤਾਂ 'ਚ ਹੀ ਖੜੀ ਹੈ। ਅੱਜ ਤੇਜ਼ ਬਾਰਿਸ਼ ਤੇ ਤੇਜ਼ ਹਨੇਰੀ ਦੇ ਨਾਲ ਕਿਸਾਨਾਂ ਨੂੰ ਹੋਰ ਚਿੰਤਾ ਵਿੱਚ ਪਾ ਦਿੱਤਾ। ਜਦੋਂ ਕਿ ਆਮ ਲੋਕਾਂ ਦਾ ਕਹਿਣਾ ਹੈ ਕਿ ਗਰਮੀ ਦੀ ਤਪਸ਼ ਬਹੁਤ ਵੱਧ ਗਈ ਸੀ ਤੇ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ ਅਤੇ ਇਸ ਬਾਰਸ਼ ਨੇ ਸਾਨੂੰ ਗਰਮੀ ਤੋਂ ਕੁਝ ਰਾਹਤ ਦਵਾ ਦਿੱਤੀ ਹੈ।
ਇਸ ਮੌਕੇ ਕਿਸਾਨ ਗੁਰਚਰਨ ਸਿੰਘ ਨੇ ਕਿਹਾ ਕਿ ਜੋ ਅੱਜ ਬਾਰਿਸ਼ ਅਤੇ ਹਲਕੀ ਗੜੇਮਾਰੀ ਹੋਈ ਹੈ ਇਸ ਦੇ ਨਾਲ ਸਾਡੇ ਸਾਹ ਹੀ ਸੁੱਕ ਗਏ ਸੀ ਕਿਉਂਕਿ ਸਾਡੀ ਪੁੱਤ ਵਾਂਗ ਕਣਕ ਦੀ ਫਸਲ ਖੇਤਾਂ ਵਿੱਚ ਖੜੀ ਹੈ। ਜੇਕਰ ਹੋਰ ਤੇਜ਼ ਬਾਰਿਸ਼ ਪੈ ਜਾਂਦੀ ਤਾਂ ਸਾਡੀ ਕਣਕ ਵੀ ਖਰਾਬ ਹੋ ਜਾਂਦੀ ਅਤੇ ਇਸ ਬਾਰਿਸ਼ ਦੇ ਨਾਲ ਹੁਣ ਕਣਕ ਹੋਰ ਜਿਆਦਾ ਮੋਸਚਰ ਫੜ ਲਵੇਗੀ ਅਤੇ ਹੁਣ ਕਣਕ ਪੰਜ ਛੇ ਦਿਨ ਲੇਟ ਹੋ ਗਈ ਹੈ। ਕਿਉਂਕਿ ਜੇਕਰ ਅਸੀਂ ਕਣਕ ਵੱਢ ਕੇ ਮੰਡੀ ਵਿੱਚ ਲੈ ਕੇ ਜਾਵਾਂਗੇ ਤਾਂ ਉੱਥੇ ਮੋਇਸਚਰ ਦੇ ਕਾਰਨ ਉੱਥੇ ਸਾਡੀ ਕਣਕ ਨਹੀਂ ਵਿਕਣੀ।
ਇਸ ਮੌਕੇ ਸ਼ਹਿਰ ਨਿਵਾਸੀ ਵਿੱਕੀ ਬੇਦੀ ਨੇ ਦੱਸਿਆ ਕਿ ਜੋ ਅੱਜ ਤੇਜ਼ ਬਾਰਿਸ਼ ਅਤੇ ਹਲਕੀ ਗੜੇਮਾਰੀ ਹੋਈ ਹੈ। ਇਸ ਦੇ ਨਾਲ ਗਰਮੀ ਤੋਂ ਬਹੁਤ ਰਾਹਤ ਮਿਲ ਗਈ ਹੈ ਕਿਉਂਕਿ ਬੀਤੇ ਕਈ ਦਿਨਾਂ ਤੋਂ ਤਾਪਮਾਨ ਵਾਧਾ ਹੀ ਜਾ ਰਿਹਾ ਸੀ ਅਤੇ ਬੱਚਿਆਂ ਅਤੇ ਬਜ਼ੁਰਗਾਂ ਦਾ ਘਰੋ ਨਿਕਲਣਾ ਬਾਹਰ ਮੁਸ਼ਕਿਲ ਹੋ ਗਿਆ ਸੀ ਅਤੇ ਇਸ ਵਾਰਸ਼ ਨੇ ਸਾਨੂੰ ਬਹੁਤ ਰਾਹਤ ਦਵਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨੇ ਨੇ ਰਚਿਆ ਨਵਾਂ ਇਤਿਹਾਸ, ਕੀਮਤ ਪਹੁੰਚੀ 91000 ਦੇ ਪਾਰ, ਜਾਣੋ ਵਾਧੇ ਦੇ 5 ਵੱਡੇ ਕਾਰਨ
NEXT STORY