ਹੁਸ਼ਿਆਰਪੁਰ, (ਘੁੰਮਣ)- ਅੱਜ ਬਾਅਦ ਦੁਪਹਿਰ ਕਰੀਬ 3 ਵਜੇ ਸ਼ਹਿਰ ’ਚ ਪਏ ਮੋਹਲੇਧਾਰ ਮੀਂਹ ਕਾਰਨ ਸ਼ਹਿਰ ਦੇ ਵਧੇਰੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਿਗਆ। ਬਾਜ਼ਾਰਾਂ ਵਿਚ ਗੋਡੇ-ਗੋਡੇ ਪਾਣੀ ਖੜ੍ਹ ਜਾਣ ਕਾਰਨ ਲੋਕਾਂ ਨੂੰ
ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਘੰਟਾਘਰ ਚੌਕ, ਕੋਤਵਾਲੀ ਬਾਜ਼ਾਰ, ਰੇਲਵੇ ਰੋਡ, ਰੈੱਡ ਰੋਡ, ਬਾਲਕ੍ਰਿਸ਼ਨ ਰੋਡ, ਸ਼ਿਮਲਾ ਪਹਾਡ਼ੀ ਚੌਕ, ਪ੍ਰਲਾਹਦ ਨਗਰ, ਸਰਕਾਰੀ ਕਾਲਜ ਰੋਡ, ਪ੍ਰਭਾਤ ਚੌਕ, ਜਲੰਧਰ ਰੋਡ ਆਦਿ ਇਲਾਕਿਆਂ ’ਚ ਪਾਣੀ ਭਰ ਜਾਣ ਕਾਰਨ ਕਈ ਵਾਹਨ ਉਥੇ ਫਸ ਗਏ। ਭਾਵੇਂ ਮੀਂਹ ਉਪਰੰਤ ਲੋਕਾਂ ਨੂੰ ਅਸਥਾਈ ਤੌਰ ’ਤੇ ਗਰਮੀ ਤੋਂ ਕੁਝ ਰਾਹਤ ਮਿਲੀ ਪਰ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ।
ਮੀਂਹ ਦਾ ਪਾਣੀ ਦੁਕਾਨਾਂ ਵਿਚ ਹੋ ਰਿਹਾ ਦਾਖਲ
ਇਸ ਦੌਰਾਨ ਕੋਤਵਾਲੀ ਬਾਜ਼ਾਰ ਵਪਾਰ ਸੰਘ ਦੇ ਪ੍ਰਧਾਨ ਸੇਠ ਕੇਵਲ ਕ੍ਰਿਸ਼ਣ ਵਰਮਾ ਨੇ ਕਿਹਾ ਕਿ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਨਗਰ ਨਿਗਮ ਅਧਿਕਾਰੀਆਂ ਦੇ ਸਾਹਮਣੇ ਵਾਰ-ਵਾਰ ਗੁਹਾਰ ਲਾਏ ਜਾਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਕੋਤਵਾਲੀ ਬਾਜ਼ਾਰ ਸਣੇ ਸ਼ਹਿਰ 'ਚ ਅਨੇਕਾਂ ਅਜਿਹੇ ਬਾਜ਼ਾਰ ਹਨ ਜਿਥੇ ਮੀਂਹ ਦਾ ਪਾਣੀ ਦੁਕਾਨਾਂ ਵਿਚ ਦਾਖਲ ਹੋ ਜਾਂਦਾ ਹੈ। ਜਿਸ ਨਾਲ ਦੁਕਾਨਾਂ ਦੇ ਸਾਜ਼ੋ-ਸਾਮਾਨ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਨਾਲ ਹੀ ਕਾਰੋਬਾਰ ਵੀ ਚੌਪਟ ਹੋ ਜਾਂਦਾ ਹੈ। ਉਨ੍ਹਾਂ ਨੇ ਨਿਗਮ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਹਿਲ ਦੇ
ਆਧਾਰ 'ਤੇ ਇਸ ਗੰਭੀਰ ਸਮੱਸਿਆ ਦਾ ਹੱਲ ਕੀਤਾ ਜਾਵੇ।
ਐਕਟਿਵਾ ਸਵਾਰ ਅੌਰਤ ਬਣੀ ਸਨੈਚਿੰਗ ਦਾ ਸ਼ਿਕਾਰ
NEXT STORY