ਚੰਡੀਗੜ੍ਹ : ਭਾਵੇਂ ਹੀ ਇਸ ਵਾਰ ਮਾਨਸੂਨ ਦੀ ਬਾਰਸ਼ ਸ਼ਹਿਰ 'ਚ ਘੱਟ ਹੋਈ ਹੈ ਪਰ ਪਿਛਲੇ ਕੁਝ ਦਿਨਾਂ 'ਚ ਮਾਨਸੂਨ ਸਰਗਰਮ ਹੋਣ ਤੋਂ ਬਾਅਦ ਹੁਣ ਚੰਡੀਗੜ੍ਹ ਸਮੇਤ ਗੁਆਂਢੀ ਸੂਬਿਆਂ 'ਚ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮਨਿਸਟਰੀ ਆਫ ਹੋਮ ਅਫੇਅਰਸ ਦੇ ਮੌਸਮ ਵਿਭਾਗ ਨਾਲ ਸਬੰਧਿਤ ਕੰਟਰੋਲ ਰੂਮ ਦਾ ਹਵਾਲਾ ਦਿੰਦੇ ਹੋਏ ਹਰਿਆਣਾ ਸਰਕਾਰ ਵਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਚੰਡੀਗੜ੍ਹ 'ਚ ਆਉਣ ਵਾਲੇ 2 ਦਿਨਾਂ 'ਚ ਭਾਰੀ ਬਾਰਸ਼ ਹੋਵੇਗੀ। ਮੌਸਮ ਵਿਭਾਗ ਚੰਡੀਗੜ੍ਹ ਦੀ ਮੰਨੀਏ ਤਾਂ ਸ਼ਹਿਰ 'ਚ ਫਿਲਹਾਲ 2 ਤੋਂ 3 ਅਗਸਤ ਨੂੰ ਬਾਰਸ਼ ਦੀ ਸੰਭਾਵਨਾ ਹੈ। ਸ਼ਹਿਰ 'ਚ ਭਾਰੀ ਬਾਰਸ਼ ਦੀ ਸੰਭਾਵਨਾ ਦਾ ਅਲਰਟ ਮਿਲਣ ਤੋਂ ਬਾਅਦ ਨਗਰ ਨਿਗਮ ਨੇ ਵੀ ਸਾਵਧਾਨੀ ਦੇ ਤੌਰ 'ਤੇ ਮੰਗਲਵਾਰ ਨੂੰ ਮੀਟਿੰਗ ਕੀਤੀ।
ਚੰਡੀਗੜ੍ਹ ਪੁਲਸ ਹੁਣ ਟਵਿੱਟਰ 'ਤੇ
NEXT STORY