ਲੁਧਿਆਣਾ : ਲੁਧਿਆਣਾ 'ਚ ਹੋਈ ਬਾਰਸ਼ ਨੇ ਪਿਛਲੇ 30 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪਿਛਲੇ 30 ਸਾਲਾਂ ਦੌਰਾਨ ਇਸ ਵਾਰ ਦਸੰਬਰ 'ਚ ਰਿਕਾਰਡ ਬਾਰਸ਼ ਹੋਈ। ਸੋਮਵਾਰ ਸਵੇਰ ਤੋਂ ਮੰਗਲਵਾਰਸਵੇਰ ਤੱਕ 24 ਘੰਟਿਆਂ ਦੌਰਾਨ 24.8 ਐੱਮ. ਐੱਮ. ਬਾਰਸ਼ ਹੋਈ। ਮੌਸਮ ਵਿਭਾਗ ਮੁਤਾਬਕ 30 ਸਾਲਾਂ 'ਚ ਦਸੰਬਰ ਮਹੀਨੇ 'ਚ ਇੰਨੀ ਬਾਰਸ਼ ਕਦੇ ਨਹੀਂ ਹੋਈ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਆਸਮਾਨ 'ਚ ਬੱਦਲ ਛਾਏ ਰਹਿਣਗੇ, ਜਦੋਂ ਕਿ ਸਵੇਰੇ ਅਤੇ ਸ਼ਾਮ ਦੇ ਸਮੇਂ ਧੁੰਦ ਪਵੇਗੀ। ਇਸ ਤੋਂ ਇਲਾਵਾ ਪਹਾੜੀ ਇਲਾਕਿਆਂ 'ਚ ਹੋ ਰਹੀ ਬਰਫਬਾਰੀ ਕਾਰਨ ਪੰਜਾਬ ਦੇ ਮੈਦਾਨੀ ਇਲਾਕਿਆਂ 'ਚ ਵੀ ਠੰਡ ਨੇ ਜ਼ੋਰ ਫੜ੍ਹ ਲਿਆ ਹੈ। ਸ਼ਿਮਲਾ ਦੇ ਕੁਫਰੀ, ਡਲਹੌਜ਼ੀ ਅਤੇ ਨਾਰਕੰਡ 'ਚ ਬਰਫਬਾਰੀ ਸ਼ੁਰੂ ਹੋ ਚੁੱਕੀ ਹੈ ਅਤੇ ਲੋਕ ਇਸ ਬਰਫਬਾਰੀ ਦਾ ਮਜ਼ਾ ਲੈਂਦੇ ਹੋਏ ਨਜ਼ਰ ਆ ਰਹੇ ਹਨ।
ਪਾਵਰਕਾਮ ਜੂਨੀਅਰ ਇੰਜੀਨੀਅਰਜ਼ ਨੇ ਕੱਢੀ ਰੋਸ ਰੈਲੀ
NEXT STORY