ਜਲੰਧਰ— ਬੀਤੇ ਦਿਨੀਂ ਤੋਂ ਪੈ ਰਹੀ ਸੰਘਣੀ ਧੁੰਦ ਨੇ ਮੌਸਮ 'ਚ ਅੱਜ ਤਬਦੀਲੀ ਲਿਆ ਦਿੱਤੀ ਹੈ। ਸਰਦੀ ਦੇ ਮੌਸਮ ਦੀ ਅੱਜ ਪੰਜਾਬ ਦੇ ਜਲੰਧਰ ਸਮੇਤ ਕੁਝ ਹਿੱਸਿਆਂ 'ਚ ਪਈ ਪਹਿਲੀ ਬਾਰਿਸ਼ ਨੇ ਠੰਡ 'ਚ ਹੋ ਵਾਧਾ ਕਰ ਦਿੱਤਾ ਹੈ। ਬਾਰਿਸ਼ ਪੈਣ ਕਰਕੇ ਠੰਡ 'ਚ ਹੋਏ ਵਾਧੇ ਨੇ ਲੋਕ ਠੁਰ-ਠੁਰ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਇਸ ਬਰਸਾਤ ਦੇ ਨਾਲ ਇਕ ਪਾਸੇ ਜਿੱਥੇ ਲੋਕਾਂ ਨੂੰ ਕੁਝ ਬੀਮਾਰੀਆਂ ਤੋਂ ਰਾਹਤ ਮਿਲੇਗੀ, ਉਥੇ ਹੀ ਕਿਸਾਨਾਂ ਦੇ ਚਿਹਰਿਆਂ 'ਤੇ ਮੁਸਕੁਰਾਹਟ ਲਿਆ ਦਿੱਤੀ ਹੈ। ਸਰਦੀ ਦੇ ਮੌਸਮ ਦੀ ਇਸ ਬਾਰਿਸ਼ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਕਾਫੀ ਫਾਇਦਾ ਹੋਣ ਦੀ ਆਸ ਜਤਾਈ ਜਾ ਰਹੀ ਹੈ। ਬਾਰਿਸ਼ ਦੇ ਕਾਰਨ ਕੰਮਕਾਜ 'ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਪੰਜਾਬ ਦੇ ਕਈ ਇਲਾਕਿਆਂ 'ਚ ਪਾਈ ਬਾਰਿਸ਼ ਦੇ ਕਾਰਨ ਤਾਪਮਾਨ 'ਚ ਵੀ ਗਿਰਾਵਟ ਆ ਗਈ ਹੈ।
ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਵਿਅਕਤੀ ਦਾ ਖੰਬੇ ਨਾਲ ਬੰਨ੍ਹ ਕੇ ਕੁਟਾਪਾ (ਵੀਡੀਓ)
NEXT STORY