ਲੁਧਿਆਣਾ (ਨਰਿੰਦਰ) : ਪੰਜਾਬ 'ਚ ਮਾਨਸੂਨ ਦੀ ਦੇਰੀ ਅਤੇ ਘੱਟ ਪਏ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਾਲ ਬੀਤੇ ਸਾਲ ਨਾਲੋਂ ਕਿਤੇ ਘੱਟ ਮੀਂਹ ਪਏ ਹਨ ਅਤੇ ਮਾਨਸੂਨ ਵੀ ਕਮਜ਼ੋਰ ਰਹੇਗਾ। ਖੇਤੀਬਾੜੀ ਅਫਸਰ ਬਲਦੇਵ ਸਿੰਘ ਨੇ ਵੀ ਇਸ ਗੱਲ ਦੀ ਹਾਮੀ ਭਰੀ ਹੈ ਕਿ ਇਸ ਸਾਲ ਘੱਟ ਮੀਂਹ ਕਾਰਨ ਕਿਸਾਨਾਂ ਦੀ ਝੋਨੇ 'ਤੇ ਕਾਸ਼ਤ ਵੱਧ ਜਾਵੇਗੀ।
ਮੌਸਮ ਵਿਭਾਗ ਦੀ ਡਾ. ਕੁਲਵਿੰਦਰ ਕੌਰ ਗਿੱਲ ਨੇ ਕਿਹਾ ਹੈ ਕਿ ਪਿਛਲੇ ਸਾਲ ਜੂਨ ਅਤੇ 8 ਜੁਲਾਈ ਤੱਕ 200 ਮਿਲੀਲੀਟਰ ਮੀਂਹ ਪਿਆ ਸੀ ਪਰ ਇਸ ਵਾਰ 45 ਮਿਲੀਮੀਟਰ ਹੀ ਰਿਕਾਰਡ ਕੀਤਾ ਗਿਆ ਹੈ, ਜੋ ਕਿ ਕਿਤੇ ਘੱਟ ਹੈ। ਉਨ੍ਹਾਂ ਕਿਹਾ ਕਿ ਹਾਲਾਤ ਕਾਫੀ ਖਰਾਬ ਹਨ ਅਤੇ ਕਿਸਾਨ ਵੀ ਲਗਾਤਾਰ ਡੀਜ਼ਲ ਫੂਕ ਕੇ ਅਤੇ ਮੋਟਰਾਂ ਚਲਾ ਕੇ ਧਰਤੀ ਹੇਠਲਾ ਪਾਣੀ ਹੀ ਕੱਢ ਰਹੇ ਹਨ, ਜਿਸ ਦਾ ਨੁਕਸਾਨ ਪੰਜਾਬ ਨੂੰ ਹੀ ਹੈ।
ਖੇਤੀਬਾੜੀ ਅਫਸਰ ਬਲਦੇਵ ਸਿੰਘ ਨੇ ਕਿਹਾ ਹੈ ਕਿ ਹੁਣ ਲੋੜ ਹੈ ਕਿ ਕਿਸਾਨ ਝੋਨੇ ਨੂੰ ਛੱਡ ਕੇ ਬਾਕੀ ਫ਼ਸਲਾਂ ਵੱਲ ਵੀ ਧਿਆਨ ਦੇਣ ਹਨ ਕਿਉਂਕਿ ਮੱਕੀ ਅਤੇ ਨਰਮਾ ਘੱਟ ਪਾਣੀ ਲੈਂਦੇ ਹਨ।
ਡੇਰਾ ਬਾਬਾ ਨਾਨਕ ਕਸਬੇ ਦੀ ਬਿਜਲੀ ਵਿਭਾਗ ਬਦਲੇਗੀ ਨੁਹਾਰ (ਵੀਡੀਓ)
NEXT STORY