ਲੁਧਿਆਣਾ (ਨਰਿੰਦਰ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਸਤੰਬਰ ਮਹੀਨੇ ਦੇ ਪਹਿਲੇ ਹਫਤੇ ਸੂਬੇ ਦੇ ਕਈ ਹਿੱਸਿਆਂ ’ਚ ਮÄਹ ਪੈ ਸਕਦਾ ਹੈ ਕਿਉਂਕਿ ਮਾਨਸੂਨ ਅਜੇ ਤੱਕ ਐਕਟਿਵ ਹੈ। ਮੌਸਮ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਦੱਸਿਆ ਕਿ ਇਸ ਵਾਰ ਅਗਸਤ ਮਹੀਨੇ ’ਚ ਪਏ ਮÄਹ ਨੇ ਬੀਤੇ 8 ਸਾਲਾਂ ਦਾ ਰਿਕਾਰਡ ਤੋੜਿਆ ਹੈ। ਉਨ੍ਹਾਂ ਦੱਸਿਆ ਕਿ 15 ਸਤੰਬਰ ਤੱਕ ਮਾਨਸੂਨ ਐਕਟਿਵ ਰਹਿੰਦਾ ਹੈ ਅਤੇ ਸਤੰਬਰ ਦੇ ਪਹਿਲੇ ਹਫਤੇ ਮÄਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਵਲੋਂ ਕਿਸਾਨਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਸਬਜ਼ੀਆਂ ’ਚ ਬਹੁਤਾ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਦੱਸ ਦੇਈਏ ਕਿ ਜਿੱਥੇ ਅਗਸਤ ’ਚ ਲਗਾਤਾਰ ਪਹਾੜਾਂ ’ਚ ਪਏ ਮÄਹ ਕਾਰਨ ਪੰਜਾਬ ’ਚ ਹੜ੍ਹ ਜਿਹੇ ਹਾਲਾਤ ਪੈਦਾ ਹੋ ਗਏ ਸਨ, ਉੱਥੇ ਹੀ ਹੁਣ ਸਤੰਬਰ ਮਹੀਨੇ ’ਚ ਵੀ ਮÄਹ ਦੀ ਸੰਭਾਵਨਾ ਹੈ।
‘ਪਾਣੀ ਬਚਾਓ , ਪੈਸੇ ਕਮਾਓ ’ ਮੁਹਿੰਮ ’ਚ 277 ਕਿਸਾਨ ਹੋਏ ਸ਼ਾਮਲ
NEXT STORY