ਜਲੰਧਰ — ਸੂਬਾ ਸਰਕਾਰ ਵਲੋਂ ਧਰਤੀ ਹੇਠਲਾ ਪਾਣੀ ਘਟਣ ਤੋਂ ਰੋਕਣ ਲਈ ਚਲਾਈ ਜਾ ਰਹੀ ‘ਪਾਣੀ ਬਚਾਓ , ਪੈਸੇ ਕਮਾਓ’ ਮੁਹਿੰਮ ਦੇ ਚੰਗੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਹ ਸਕੀਮ ਕਿਸਾਨਾਂ ਨੂੰ ਧਰਤੀ ਹੇਠਲਾਂ ਪਾਣੀ ਜ਼ਰੂਰਤ ਮੁਤਾਬਕ ਵਰਤਣ ਅਤੇ ਇਸਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਅਧੀਨ ਕਿਸਾਨਾਂ ਨੂੰ ਪਾਣੀ ਬਚਾਉਣ ਦੇ ਇਨਾਮ ਵਜੋਂ ਸਬਸਿਡੀ ਦਿੱਤੀ ਜਾ ਰਹੀ ਹੈ। ਤਕਰੀਬਨ 277 ਕਿਸਾਨਾਂ ਨੇ ਇਸ ਯੋਜਨਾ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਕੋਲ ਬਿਨੈ-ਪੱਤਰ ਦਿੱਤੇ ਹਨ।
ਊਰਜਾ ਅਤੇ ਸਰੋਤ ਸੰਸਥਾਨ (TERI) ਦੀਆਂ ਰਿਪੋਰਟਾਂ ਅਨੁਸਾਰ ਹੁਣ ਤੱਕ 6 ਪਾਇਲਟ ਫੀਡਰਾਂ ਦੇ ਦਾਖਲ ਹੋਏ ਖਪਤਕਾਰਾਂ ਵਿਚ 3,93,645 ਯੂਨਿਟ ਬਚਾਉਣ ਲਈ ਕੁੱਲ 15.74 ਲੱਖ ਰੁਪਏ ਦੀ ਸਬਸਿਡੀ ਜਾਰੀ ਕੀਤੀ ਗਈ ਹੈ।
ਜੂਨ 2018 ’ਚ ਸ਼ੁਰੂ ਕੀਤੀ ਗਈ ਇਹ ਯੋਜਨਾ ਉਪਭੋਗਤਾਵਾਂ ਨੂੰ ਬਿਜਲੀ (ਡੀ.ਬੀ.ਟੀ.ਈ.) ਦਾ ਸਿੱਧਾ ਲਾਭ ਦਿੰਦੀ ਹੈ ਅਤੇ ਇਸ ਦੇ ਲਾਗੂ ਹੋਣ ਦੇ ਪਹਿਲੇ ਪੜਾਅ ਅਧੀਨ ਜਲੰਧਰ, ਹੁਸ਼ਿਆਰਪੁਰ ਅਤੇ ਫਤਿਹਗੜ੍ਹ ਸਾਹਿਬ ਜਿਲਿਆਂ ’ਚ 6 ਫੀਡਰ 30 ਤੋਂ ਵਧ ਪਿੰਡਾਂ ਦੇ 940 ਖਪਤਕਾਰਾਂ ਨੂੰ ਕਵਰ ਕਰਦੀ ਹੈ।
ਖੇਤੀਬਾੜੀ ਵਿਕਾਸ ਅਫਸਰ, ਜਲੰਧਰ ਦੇ ਮਨਦੀਪ ਸਿੰਘ ਨੇ ਕਿਹਾ,” ਇਹ ਯੋਜਨਾ ਜਾਗਰੂਕਤਾ ਪੈਦਾ ਕਰ ਰਹੀ ਹੈ ਅਤੇ ਵੱਖ ਵੱਖ ਤਕਨੀਕਾਂ ਅਤੇ ਅਭਿਆਸਾਂ ਨੂੰ ਅਪਣਾਉਣ ਲਈ ਕਿਸਾਨਾਂ ਦੀ ਮਦਦ ਕਰ ਰਹੀ ਹੈ, ਜਦਕਿ ਸਬਸਿਡੀ ਲੈਣ ਲਈ ਸਬੰਧਤ ਸਰਕਾਰੀ ਵਿਭਾਗਾਂ ਨਾਲ ਸੰਪਰਕ ਵੀ ਸਥਾਪਤ ਕਰ ਰਹੀ ਹੈ।''
ਨਵੀਂ ਊਰਜਾ ਅਤੇ ਸਰੋਤ ਸੰਸਥਾਨ (ਟੀਈਆਰਆਈ), ਆਈਟੀ ਪਾਵਰ ਇੰਡੀਆ (ਆਈਟੀਪੀਆਈ) ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨਵੇਂ ਫੀਡਰਾਂ 'ਤੇ ਸਕੀਮ ਨੂੰ ਲਾਗੂ ਕਰਨ 'ਚ ਸਹਾਇਤਾ ਕਰ ਰਹੇ ਹਨ। ਪਿੰਡ ਬਾਂਬੀਵਾਲ ਦੇ ਇਕ ਕਿਸਾਨ ਗੁਰਦੀਪ ਸਿੰਘ ਰਾਏ, ਜਿਸ ਨੇ ਇਸ ਯੋਜਨਾ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ ਨੇ ਕਿਹਾ: “ਮੈਂ 854.84 ਬਿਜਲੀ ਯੂਨਿਟ ਬਚਾਏ ਅਤੇ ਮੈਨੂੰ 3,419 ਰੁਪਏ ਦਾ ਲਾਭ ਮਿਲਿਆ ਜੋ ਮਈ ਵਿਚ ਸਿੱਧਾ ਮੇਰੇ ਖਾਤੇ ਵਿਚ ਪਾ ਦਿੱਤਾ ਗਿਆ।”
ਪੀ.ਐਸ.ਪੀ.ਸੀ.ਐਲ. ਦੇ ਐਸਡੀਓ ਨਵਦੀਪ ਸਮਰਾ ਨੇ ਕਿਹਾ ਕਿ ਇਸ ਯੋਜਨਾ ਨੇ ਕਿਸਾਨਾਂ ਨੂੰ ਪਾਣੀ ਅਤੇ ਬਿਜਲੀ ਦੀ ਸਹੀ ਵਰਤੋਂ ਦੀ ਜ਼ਿੰਮੇਵਾਰੀ ਸੌਂਪੀ ਹੈ। “ਟਿਊਬਵੈਲ ਦੀ ਵਰਤੋਂ ਕਰਦਿਆਂ ਕਿਸਾਨ ਵਧੇਰੇ ਸੁਚੇਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਨਾਲ ਕਿਸਾਨਾਂ ਵਿਚ ਧਰਤੀ ਹੇਠਲੇ ਪਾਣੀ ਦੇ ਘੱਟ ਰਹੇ ਪੱਧਰ ਬਾਰੇ ਵਧੇਰੇ ਜਾਗਰੂਕਤਾ ਆਈ ਹੈ ਅਤੇ ਅਸੀਂ ਦੂਜੇ ਪੜਾਅ ਵਿਚ ਹੋਰ ਖਪਤਕਾਰਾਂ ਨੂੰ ਕਵਰ ਕਰਨ ਦੀ ਉਮੀਦ ਕਰਦੇ ਹਾਂ।
ਚਿੱਟਾ ਵੇਚਣ ਆਏ ਤਸਕਰ ਦਾ ਲੋਕਾਂ ਨੇ ਚੜਿ੍ਹਆ ਕੁਟਾਪਾ, ਵੀਡੀਓ ਵਾਇਰਲ
NEXT STORY