ਲੁਧਿਆਣਾ/ਨਵੀਂ ਦਿੱਲੀ (ਸਲੂਜਾ, ਭਾਸ਼ਾ)- ਪੰਜਾਬ ਅਤੇ ਹਰਿਆਣਾ ’ਚ ਇਕ-ਦੋ ਦਿਨਾਂ ’ਚ ਮੌਸਮ ਦਾ ਮਿਜ਼ਾਜ ਇਕ ਵਾਰ ਫਿਰ ਬਦਲ ਸਕਦਾ ਹੈ। ਅਜਿਹੇ ਸੰਕੇਤ ਚੰਡੀਗੜ੍ਹ ਮੌਸਮ ਵਿਭਾਗ ਦੇ ਇੰਚਾਰਜ ਡਾ. ਮਨਮੋਹਨ ਸਿੰਘ ਨੇ ਦਿੰਦਿਆਂ ਦੱਸਿਆ ਕਿ ਪਹਾੜੀ ਇਲਾਕਿਆਂ ’ਚ ਬਰਫਬਾਰੀ ਦਾ ਸਿਸਸਿਲਾ ਜਾਰੀ ਰਹਿਣ ਨਾਲ ਇਸ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ’ਚ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿਚ 2 ਅਤੇ 3 ਮਾਰਚ ਨੂੰ ਮੀਂਹ ਅਤੇ ਗਰਜ ਤੇ ਬਿਜਲੀ ਲਿਸ਼ਕਣ ਦੇ ਨਾਲ ਮੀਂਹ ਪੈ ਸਕਦਾ ਹੈ, ਜਿਸ ਨਾਲ ਤਾਪਮਾਨ ਵਿਚ ਆਏ ਉਛਾਲ ’ਚ ਗਿਰਾਵਟ ਆ ਸਕਦੀ ਹੈ।
ਇਹ ਖ਼ਬਰ ਪੜ੍ਹੋ- NZ v SA : ਨਿਊਜ਼ੀਲੈਂਡ ਨੂੰ ਹਰਾ ਕੇ ਦੱਖਣੀ ਅਫਰੀਕਾ ਨੇ 1-1 ਨਾਲ ਡਰਾਅ ਕੀਤੀ ਸੀਰੀਜ਼
ਉੱਥੇ ਹੀ, ਭਾਰਤ ਮੌਸਮ ਵਿਭਾਗ (ਆਈ. ਐੱਮ. ਡੀ.) ਨੇ ਕਿਹਾ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਮਾਰਚ ਤੋਂ ਮਈ ਦੇ ਦੌਰਾਨ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਹਿੰਦ-ਗੰਗਾ ਖੇਤਰ ਦੇ ਮੈਦਾਨੀ ਖੇਤਰਾਂ ’ਚ ਲੂ ਦਾ ਕਹਿਰ ਆਮ ਨਾਲੋਂ ਘੱਟ ਰਹੇਗਾ। ਉੱਥੇ ਹੀ, ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਰਾਜਸਥਾਨ ਦੇ ਮੁੱਖ ਹਿੱਸਿਆਂ, ਗੁਜਰਾਤ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਨਾਲ ਲੱਗਦੇ ਇਲਾਕਿਆਂ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਹੇਗਾ।
ਇਹ ਖ਼ਬਰ ਪੜ੍ਹੋ-ਵਿਸ਼ਵ ਕੱਪ ਤੋਂ ਪਹਿਲਾਂ ਆਖਰੀ ਅਭਿਆਸ ਮੈਚ 'ਚ ਭਾਰਤੀ ਮਹਿਲਾ ਟੀਮ ਨੇ ਵਿੰਡੀਜ਼ ਨੂੰ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਯੂਕ੍ਰੇਨ 'ਚ ਫਸੇ ਵਿਦਿਆਰਥੀਆਂ ਦੇ ਵੇਰਵੇ ਇਕੱਤਰ ਕਰਨ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕਾਇਮ
NEXT STORY