ਚੰਡੀਗੜ੍ਹ (ਬਿਊਰੋ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਲੋਕਾਂ ਦੀਆਂ ਉਮੀਦਾਂ ਦੇ ਉਲਟ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਪੇਸ਼ ਕੀਤੇ ਗਏ ਕੇਂਦਰੀ ਬਜਟ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਨਿਰਾਸ਼ ਕੀਤਾ ਹੈ ਅਤੇ ਅਸਲ ’ਚ ਇਹ ਕੇਂਦਰ ਦੀ ਭਾਜਪਾ ਸਰਕਾਰ ਦਾ ਇਕ ਜੁਮਲਾ ਸਾਬਤ ਹੋਇਆ ਹੈ।ਵੜਿੰਗ ਨੇ ਬਜਟ ’ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਭਾਜਪਾ ਸਰਕਾਰ ਦੇ ਨਾ ਸਿਰਫ ਮੌਜੂਦਾ ਕਾਰਜਕਾਲ, ਸਗੋਂ ਆਉਣ ਵਾਲੇ ਲੰਮੇ ਸਮੇਂ ਦਾ ਆਖਰੀ ਬਜਟ ਹੋਣ ਜਾ ਰਿਹਾ ਸੀ, ਇਸ ਲਈ ਸਾਨੂੰ ਉਮੀਦ ਸੀ ਕਿ ਵਿੱਤ ਮੰਤਰੀ ਦੇਸ਼ ਦੇ ਲੋਕਾਂ ਨੂੰ ਕੁਝ ਚੰਗਾ ਵਿਦਾਈ ਦਾ ਤੋਹਫ਼ਾ ਦੇਣਗੇ ਪਰ ਉਹ ਕਾਫ਼ੀ ਨਿਰਾਸ਼ ਸਾਬਤ ਹੋਏ।
ਇਹ ਖ਼ਬਰ ਵੀ ਪੜ੍ਹੋ : ਰਾਜਪਾਲ ਪੁਰੋਹਿਤ ਵੱਲੋਂ ਸਰਹੱਦੀ ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਅਹਿਮ ਮੀਟਿੰਗ, ਕਹੀਆਂ ਇਹ ਗੱਲਾਂ
ਸੂਬਾ ਕਾਂਗਰਸ ਪ੍ਰਧਾਨ ਨੇ ਕੇਂਦਰੀ ਵਿੱਤ ਮੰਤਰੀ ਅਤੇ ਭਾਜਪਾ ਸਰਕਾਰ ਨੂੰ ਕਿਹਾ ਕਿ ਉਹ ਦੱਸਣ ਕਿ ਇਹ ਆਮ ਆਦਮੀ ਦੀ ਕਿਵੇਂ ਮਦਦ ਕਰਦਾ ਹੈ। ਵੜਿੰਗ ਨੇ ਕਿਹਾ ਕਿ ਮਹੱਤਵਪੂਰਨ ਇਹ ਹੈ ਕਿ ਇਹ ਆਮ ਆਦਮੀ ਦੇ ਦੁੱਖਾਂ ਨੂੰ ਦੂਰ ਕਰਨ ’ਚ ਕਿਵੇਂ ਮਦਦ ਕਰਦਾ ਹੈ, ਜੋ ਪੂਰੀ ਤਰ੍ਹਾਂ ਅਸਫਲ ਰਿਹਾ ਹੈ। ਬਜਟ ’ਚ ਕੋਈ ਢੁੱਕਵੀਂ ਵਿਵਸਥਾ ਨਹੀਂ ਹੈ, ਜੋ ਖ਼ਾਸ ਕਰਕੇ ਕੋਵਿਡ ਮਹਾਮਾਰੀ ਤੋਂ ਬਾਅਦ ਰੁਜ਼ਗਾਰ ਅਤੇ ਆਮਦਨੀ ’ਚ ਵਾਧੇ ਲਈ ਕੁਝ ਉਮੀਦ ਦੇ ਸਕਦੀ ਹੈ। ਵੜਿੰਗ ਨੇ ਬਜਟ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਪੰਜਾਬ ਖ਼ਾਸ ਕਰਕੇ ਖੇਤੀਬਾੜੀ ਦੀਆਂ ਚਿੰਤਾਵਾਂ ਨੂੰ ਦੂਰ ਕਰਨ ’ਚ ਅਸਫ਼ਲ ਰਿਹਾ ਹੈ। ਬਜਟ ’ਤੇ ਝਾਤੀ ਮਾਰਨ ਤੋਂ ਪਤਾ ਲੱਗਦਾ ਹੈ ਕਿ ਇਸ ਸਰਕਾਰ ਲਈ ਖੇਤੀ ਸਭ ਤੋਂ ਘੱਟ ਅਤੇ ਆਖਰੀ ਤਰਜੀਹ ਹੈ।
ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਮਾਨ ਤੇ ਡੀ. ਜੀ. ਪੀ. ਨੂੰ ਇਸ ਪੰਜਾਬੀ ਗੀਤ ਖ਼ਿਲਾਫ਼ ਕੀਤੀ ਸ਼ਿਕਾਇਤ
ਬਜਟ ਨੂੰ ਲੈ ਕੇ ਬੋਲੇ ਸੁਖਬੀਰ ਬਾਦਲ, ਕਿਹਾ-ਕਿਸਾਨਾਂ, ਗ਼ਰੀਬਾਂ ਅਤੇ ਨੌਜਵਾਨਾਂ ਲਈ ਹੈ ਨਿਰਾਸ਼ਾਜਨਕ
NEXT STORY