ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਵਿਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਹਨ। ਪੰਚਾਇਤੀ ਨੂੰ ਲੈ ਕੇ ਅੱਜ ਨੌਮੀਨੇਸ਼ਨ ਵਾਪਸ ਲੈਣ ਦੀ ਆਖ਼ਰੀ ਤਰੀਖ ਹੈ ਅਤੇ ਨਾਲ ਹੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣੇ ਹਨ ਪਰ ਇਸ ਵਿਚਕਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ।
ਚੰਡੀਗੜ੍ਹ ਵਿਚ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਰਾਜਾ ਵੜਿੰਗ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਸੂਬੇ ਸਰਕਾਰ 'ਤੇ ਧਾਂਧਲੀ ਦੇ ਦੋਸ਼ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕੈਬਨਿਟ ਵਿਚ ਮੰਤਰੀਆਂ ਇਕ ਮਤਾ ਪਾਸ ਕੀਤਾ ਗਿਆ ਸੀ ਕਿ ਹੁਣ ਕੋਈ ਵੀ ਵਿਅਕਤੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਪੰਚਾਇਤ ਦੀ ਚੋਣ ਨਹੀਂ ਲੜ ਸਕਦਾ, ਜਦਕਿ ਇਸ ਤੋਂ ਪਹਿਲਾਂ ਮੈਂ ਕਦੇ ਨਹੀਂ ਵੇਖਿਆ ਕਿ ਮੈਂਬਰ ਪੰਚਾਇਤ ਜਾਂ ਸਰਪੰਚ ਕੋਈ ਕਾਂਗਰਸ ਪਾਰਟੀ ਦੇ ਨਿਸ਼ਾਨ 'ਪੰਜੇ' 'ਤੇ ਚੋਣ ਲੜਿਆ ਹੋਵੇ। ਉਨ੍ਹਾਂ ਕਿਹਾ ਕਿ ਕੈਬਨਿਟ ਵਿਚ ਪ੍ਰਸਤਾਵ ਇਸ ਕਰਕੇ ਪਾਸ ਕੀਤਾ ਗਿਆ ਕਿ ਜਿਨ੍ਹਾਂ ਦੇ ਕੋਲ ਕੋਈ ਨਿਸ਼ਾਨ ਨਹੀਂ ਹੋਣਗੇ, ਜਾਂ ਫਿਰ ਜਿਹੜੇ ਵੀ ਲੋਕ ਜਿੱਤ ਜਾਣਗੇ, ਉਨ੍ਹਾਂ ਬਾਰੇ ਇਹ ਕਹਿ ਦਿੱਤਾ ਜਾਵੇਗਾ ਕਿ ਇਹ ਸਾਰੇ ਲੋਕ ਸਾਡੇ ਜਿੱਤੇ ਹੋਏ ਹਨ। ਸਾਡੀ ਸਰਕਾਰ ਵੇਲੇ ਰਿਜ਼ਰਵੇਸ਼ਨ ਜ਼ਿਲ੍ਹੇ ਪੱਧਰ 'ਤੇ ਕੀਤੀ ਜਾਂਦੀ ਸੀ ਪਰ ਇਨ੍ਹਾਂ ਨੇ ਤੋੜ ਕੇ ਹੁਣ ਬਲਾਕ ਪੱਧਰ 'ਤੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: CM ਭਗਵੰਤ ਮਾਨ ਦੇ ਪਿੰਡ ਸਤੌਜ 'ਚ ਸਰਬਸੰਮਤੀ ਨਾਲ ਬਣੀ ਪੰਚਾਇਤ
ਬਲਾਕ ਪੱਧਰ 'ਤੇ ਇਸ ਤਰ੍ਹਾਂ ਕੰਮ ਕੀਤਾ ਗਿਆ ਹੈ ਕਿ ਜਿਹੜੇ ਬਹੁਤ ਸਾਰੇ ਪਿੰਡ ਰਿਜ਼ਰਵ ਵਾਲੇ ਸਨ, ਉਹ ਰਿਜ਼ਰਵ ਪਿੰਡ ਛੱਡ ਦਿੱਤੇ ਗਏ ਅਤੇ ਜਿਹੜੇ ਜਰਨਲ ਸਨ, ਉਹ ਜਰਨਲ ਪਿੰਡ ਵੀ ਛੱਡ ਦਿੱਤੇ। ਉਨ੍ਹਾਂ ਕਿਹਾ ਕਿ ਉਸ ਦਾ ਕਾਰਨ ਇਹ ਸੀ ਕਿ ਜਿੱਥੇ ਇਨ੍ਹਾਂ ਨੂੰ ਲੱਗੇਗਾ ਕਿ ਸਾਡਾ ਕੋਈ ਸਰਪੰਚ ਨਹੀਂ ਜਿੱਤਣ ਵਾਲਾ ਹੋਵੇਗਾ, ਉਥੇ ਆਪਣੀ ਮਰਜ਼ੀ ਨਾਲ ਰਿਜ਼ਰਵ ਕਰ ਦੇਣਗੇ। ਉਨ੍ਹਾਂ ਹੋਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨਾਮਜ਼ਦਗੀਆਂ ਭਰਨ ਤੋਂ ਇਕ ਦਿਨ ਪਹਿਲਾਂ ਰਾਤ ਨੂੰ ਲੋਕਾਂ ਨੂੰ ਇਹ ਦੱਸ ਦਿੱਤਾ ਗਿਆ ਕਿ ਤੁਹਾਡਾ ਪਿੰਡ ਰਿਜ਼ਰਵ ਹੈ ਅਤੇ ਲੋਕਾਂ ਨੂੰ ਭੰਬਲਭੂਸੇ ਵਿਚ ਪਾ ਦਿੱਤਾ ਤਾਂਕਿ ਲੋਕ ਚੋਣਾਂ ਲਈ ਕਾਗਜ਼ ਹੀ ਨਾ ਭਰ ਸਕਣ। ਇਸ ਤਰ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਬੰਦੋਬਸਤ ਕਰਕੇ ਲੋਕਤੰਤਰ ਦਾ ਗਲ਼ਾ ਘੋਟਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਵਧਾਈ ਗਈ ਸੁਰੱਖਿਆ, 19 ਪੁਆਇੰਟਾਂ 'ਤੇ ਲੱਗ ਗਏ ਹਾਈਟੈੱਕ ਨਾਕੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਸਦਰ ਪੁਲਸ ਰਾਜਪੁਰਾ ਵੱਲੋਂ 1 ਕਿਲੋ ਅਫੀਮ ਸਮੇਤ 2 ਗ੍ਰਿਫਤਾਰ
NEXT STORY