ਲੁਧਿਆਣਾ (ਵੈੱਬ ਡੈਸਕ): ਪੰਜਾਬ ਵਿਚ 4 ਜ਼ਿਮਨੀ ਚੋਣਾਂ ਲਈ ਤਾਰੀਖ਼ਾਂ ਦਾ ਐਲਾਨ ਹੋ ਗਿਆ ਹੈ। 13 ਨਵੰਬਰ ਨੂੰ ਵੋਟਿੰਗ ਹੋਵੇਗੀ। ਇਸ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਦੱਸ ਦਈਏ ਕਿ ਰਾਜਾ ਵੜਿੰਗ ਗਿੱਦੜਬਾਹਾ ਹਲਕੇ ਤੋਂ ਵਿਧਾਇਕ ਸਨ ਤੇ ਇਸੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿਚ ਉਹ ਲੁਧਿਆਣਾ ਤੋਂ ਸੰਸਦ ਮੈਂਬਰ ਚੁਣੇ ਗਏ, ਜਿਸ ਮਗਰੋਂ ਉਨ੍ਹਾਂ ਨੇ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਇਹ ਵਿਧਾਨ ਸਭਾ ਸੀਟ ਖ਼ਾਲੀ ਹੋ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ਿਮਨੀ ਚੋਣਾਂ ਦਾ ਸ਼ਡੀਊਲ ਜਾਰੀ, ਇਸੇ ਮਹੀਨੇ ਤੋਂ ਸ਼ੁਰੂ ਹੋਵੇਗੀ ਚੋਣ ਪ੍ਰਕੀਰਿਆ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਦੋਂ ਵੀ ਕੋਈ ਚੋਣ ਆਉਂਦੀ ਹੈ ਤਾਂ ਸਾਨੂੰ ਤਾਂ ਚਾਅ ਚੜ੍ਹ ਜਾਂਦਾ ਹੈ। ਬਾਬਾ ਨਾਨਕ ਕਿਰਪਾ ਕਰਕੇ ਹਰ ਇਮਤਿਹਾਨ ਟਪਾ ਦਿੰਦੇ ਹਨ। ਬੱਸ ਨੀਅਤ ਸਾਫ਼ ਹੋਣੀ ਚਾਹੀਦੀ ਹੈ, ਲੋਕ ਸਾਰੇ ਇਮਤਿਹਾਨਾਂ ਵਿਚੋਂ ਪਾਸ ਕਰਵਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਦੇ ਲੋਕ ਬਹੁਤ ਸੂਝਵਾਨ ਹਨ। ਇਨ੍ਹਾਂ ਨੇ ਪਹਿਲਾਂ ਵੀ ਜ਼ਿਮਨੀ ਚੋਣ ਵੇਖੀ ਹੈ, ਇਨ੍ਹਾਂ ਨੇ ਬੜੀਆਂ ਤਾਕਤਾਂ ਵੀ ਹੰਡਾਈਆਂ ਨੇ। ਇੱਥੇ ਕੋਈ ਪ੍ਰਭਾਵ ਨਹੀਂ ਛੱਡਿਆ ਜਾ ਸਕਦਾ ਤੇ ਨਾ ਹੀ ਛੇਤੀ ਇਨ੍ਹਾਂ ਦਾ ਫ਼ੈਸਲਾ ਬਦਲਿਆ ਜਾ ਸਕਦਾ।
ਮਨਪ੍ਰੀਤ ਬਾਦਲ 'ਤੇ ਵਿੰਨ੍ਹਿਆ ਨਿਸ਼ਾਨਾ
ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਵੱਲੋਂ ਬਨਵਾਸ ਭੇਜੇ ਜਾਣ ਵਾਲੇ ਬਿਆਨ 'ਤੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੇ ਬਨਵਾਸ ਨਹੀਂ ਭੇਜਿਆ ਸੀ ਸਗੋਂ ਉਹ ਆਪਣੀ ਮਰਜ਼ੀ ਨਾਲ ਬਠਿੰਡੇ ਗਏ ਸੀ। ਉਹ 64 ਹਜ਼ਾਰ ਵੋਟ ਨਾਲ ਹਾਰੇ ਸੀ। ਵੜਿੰਗ ਨੇ ਕਿਹਾ ਕਿ ਉਸ ਨੂੰ ਗਿੱਦੜਬਾਹਾ ਤੋਂ ਹੀ ਲੜਣਾ ਚਾਹੀਦਾ ਸੀ, ਜਾਂ ਫ਼ਿਰ ਲੰਬੀ ਤੋਂ ਲੜਦੇ ਜਿੱਥੇ ਉਨ੍ਹਾਂ ਦੀ ਆਪਣੀ ਵੋਟ ਬਣੀ ਹੋਈ ਸੀ। ਹੁਣ ਮਨਪ੍ਰੀਤ ਬਾਦਲ ਨੂੰ ਕੋਈ ਜਗ੍ਹਾ ਝੱਲਦੀ ਨਹੀਂ, ਇਸ ਲਈ ਉਸ ਨੂੰ ਲੱਗਦਾ ਹੈ ਕਿ ਗਿੱਦੜਬਾਹਾ ਹੀ ਠੀਕ ਰਹੇਗਾ। ਵੜਿੰਗ ਨੇ ਕਿਹਾ ਕਿ ਭਾਜਪਾ ਲਈ ਤਾਂ ਲੰਬੀ ਸੀਟ ਵੀ ਖਾਲੀ ਪਈ ਹੈ, ਉੱਥੋਂ ਲੜ ਲੈਣ। ਇੱਥੋਂ ਹੀ ਕਿਉਂ ਲੜਣਾ ਹੈ।
ਇਹ ਖ਼ਬਰ ਵੀ ਪੜ੍ਹੋ - ਮਾਂ ਨੇ ਵੱਡੇ ਸੁਫ਼ਨੇ ਵੇਖ ਵਿਦੇਸ਼ ਭੇਜੀ ਸੀ ਧੀ, ਹੁਣ ਇੰਟਰਨੈੱਟ ਰਾਹੀਂ ਮਿਲੀ ਵੀਡੀਓ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ
ਅੰਮ੍ਰਿਤਾ ਵੜਿੰਗ ਦੇ ਚੋਣ ਲੜਣ ਬਾਰੇ ਕਹੀ ਇਹ ਗੱਲ
ਰਾਜਾ ਵੜਿੰਗ ਨੇ ਗਿੱਦੜਬਾਹਾ ਤੋਂ ਅੰਮ੍ਰਿਤਾ ਵੜਿੰਗ ਦੇ ਚੋਣ ਲੜਣ ਬਾਰੇ ਕਿਹਾ ਕਿ ਮੇਰਾ ਪੁਰਾਣਾ ਹਲਕਾ ਹੋਣ ਦੇ ਨਾਤੇ ਮੈਂ ਚਾਹਾਂਗਾ ਕਿ ਕਾਂਗਰਸ ਇੱਥੋਂ ਜਿੱਥੇ। ਇੱਥੋਂ ਅੰਮ੍ਰਿਤਾ ਵੜਿੰਗ ਨੂੰ ਟਿਕਟ ਦੇਣੀ ਹੈ ਜਾਂ ਕਿਸੇ ਹੋਰ ਨੂੰ, ਇਸ ਬਾਰੇ ਫ਼ੈਸਲਾ ਪਾਰਟੀ ਹਾਈਕਮਾਂਡ ਕਰੇਗੀ। ਪਾਰਟੀ ਜਿਸ ਨਾਂ 'ਤੇ ਵੀ ਮੋਹਰ ਲਗਾਵੇਗੀ, ਅਸੀਂ ਉਸ ਦੇ ਨਾਲ ਖੜ੍ਹਾਂਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਚਾਇਤੀ ਚੋਣਾਂ ਦਾ ਪਹਿਲਾ ਨਤੀਜਾ ਆਇਆ ਸਾਹਮਣੇ, ਮਨਦੀਪ ਕੌਰ ਬਣੀ ਸਰਪੰਚ
NEXT STORY