ਟਾਂਡਾ (ਮੋਮੀ)- ਸੂਬੇ ਭਰ ਵਿਚ ਸਵੇਰ ਤੋਂ ਸ਼ੁਰੂ ਹੋਈਆਂ ਪੰਚਾਇਤੀ ਚੋਣਾਂ ਦਾ ਕੰਮ ਹੁਣ ਮੁਕੰਮਲ ਹੋ ਗਿਆ ਹੈ। ਉਥੇ ਹੀ ਹੁਣ ਪਿੰਡਾਂ ਵਿਚੋਂ ਨਤੀਜੇ ਆਉਣੇ ਵੀ ਸ਼ੁਰੂ ਹੋ ਗਏ ਹਨ। ਬਲਾਕ ਟਾਂਡਾ ਦੇ ਪਿੰਡ ਸ਼ਾਲਾਪੁਰ ਤੋਂ ਪੰਚਾਇਤ ਚੋਣਾਂ ਦੌਰਾਨ ਪਹਿਲਾ ਨਤੀਜਾ ਪ੍ਰਾਪਤ ਹੋਇਆ ਹੈ। ਹਾਸਲ ਹੋਏ ਪਹਿਲੇ ਨਤੀਜੇ ਦੌਰਾਨ ਮਨਦੀਪ ਕੌਰ ਪਤਨੀ ਹਰ ਕਮਲਜੀਤ ਸਿੰਘ ਬਣੀ ਪਿੰਡ ਸ਼ਾਲਾਪੁਰ ਦੀ ਸਰਪੰਚ ਬਣੀ ਹੈ। ਪੰਜਾਬ ਵਿੱਚ ਚੱਲ ਰਹੀਆਂ ਪੰਚਾਇਤ ਚੋਣਾਂ ਦੇ ਚਲਦਿਆਂ ਬਲਾਕ ਟਾਂਡਾ ਦੇ ਵੱਖ-ਵੱਖ ਪਿੰਡਾਂ ਵਿੱਚ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਲੈ ਕੇ ਥੋੜ੍ਹਾ ਬਹੁਤ ਵਿਵਾਦ ਹੋਇਆ ਜਦਕਿ ਬਾਕੀ ਇਲਾਕੇ ਵਿੱਚ ਵੋਟਾਂ ਪਾਉਣ ਦਾ ਕੰਮ ਅਮ-ਅਮਾਨ ਅਤੇ ਸ਼ਾਂਤੀ ਪੂਰਵਕ ਨਾਲ ਚੱਲਿਆ।
ਇਹ ਵੀ ਪੜ੍ਹੋ- 16 ਨੂੰ ਅੱਧੀ ਅਤੇ 17 ਤਾਰੀਖ਼ ਨੂੰ ਪੂਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਰਹਿਣਗੇ ਬੰਦ
ਇਸ ਸਬੰਧੀ ਇਕੱਤਰ ਜਾਣਕਾਰੀ ਅਨੁਸਾਰ ਬਲਾਕ ਟਾਂਡਾ ਦੇ 90 ਪਿੰਡਾਂ ਲਈ ਪਈਆਂ ਵੋਟਾਂ ਦੌਰਾਨ ਦੁਪਹਿਰ 2 ਵਜੇ ਤੱਕ 34 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਉਥੇ ਹੀ ਦੂਜੇ ਪਾਸੇ ਪਿੰਡ ਸੈਦੂਪੁਰ ਦਾਤਾ, ਪਲਾ ਚੱਕ ਅਤੇ ਲੋਧੀ ਚੱਕ ਪਿੰਡ ਵਿੱਚ ਚੱਲ ਰਹੀ ਵੋਟਿੰਗ ਦੌਰਾਨ ਥੋੜ੍ਹਾ ਬਹੁਤ ਹੰਗਾਮਾ ਹੋਇਆ ਅਤੇ ਬਾਅਦ ਵਿੱਚ ਚੋਣ ਪ੍ਰਕਿਰਿਆ ਅਮਨ-ਅਮਾਨ ਤੇ ਸ਼ਾਂਤੀ ਨਾਲ ਸੰਪੂਰਨ ਹੋਈਆਂ। ਇਸ ਦੌਰਾਨ ਜ਼ਿਲ੍ਹਾ ਪੁਲਸ ਮੁਖੀ ਸੁਰਿੰਦਰ ਲਾਂਬਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡੀ. ਐੱਸ. ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਅਤੇ ਥਾਣਾ ਮੁਖੀ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਵੱਲੋਂ ਪਾਰਟੀਆਂ ਸਮੇਤ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਦੇ ਹੋਏ ਸੁਰੱਖਿਆ ਸਬੰਧੀ ਸਮੀਖਿਆ ਕੀਤੀ ਗਈ।
ਇਹ ਵੀ ਪੜ੍ਹੋ- ਪੰਜਾਬ ਪੰਚਾਇਤੀ ਚੋਣਾਂ: ਚੋਣ ਡਿਊਟੀ ਦੌਰਾਨ ਟੀਚਰ ਦੀ ਮੌਤ
ਇਸ ਮੌਕੇ ਡੀ. ਐੱਸ. ਪੀ. ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਹੁਣ ਤੱਕ ਹੋਈ ਵੋਟਿੰਗ ਵਿੱਚ ਬਲਾਕ ਟਾਂਡਾ ਦੇ ਲੋਕਾਂ ਨੇ ਬੜੀ ਹੀ ਸੂਝ ਬੂਝ ਨਾਲ ਕੰਮ ਲੈਂਦੇ ਹੋਏ ਸ਼ਾਂਤੀ ਪੂਰਵਕ ਚੋਣਾਂ ਵਿੱਚ ਹਿੱਸਾ ਲਿਆ ਹੈ। ਉਧਰ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਪਿੰਡ ਮਿਆਣੀ ਵਿਖੇ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਪਿੰਡ ਗਿਲਜੀਆਂ ਵਿਖੇ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪੋਲਿੰਗ ਬੂਥ ਅੰਦਰੋਂ ਬੈਲੇਟ ਬਾਕਸ ਹੀ ਲੈ ਭੱਜੇ ਨੌਜਵਾਨ
NEXT STORY