ਫਗਵਾੜਾ (ਮੁਨੀਸ਼ ਬਾਵਾ)-ਕਿਸਾਨਾਂ ਵੱਲੋਂ ਸ਼ੂਗਰ ਮਿੱਲ ਪੁਲ ਉੱਪਰ ਲਗਾਏ ਧਰਨੇ ’ਚ ਬਲਬੀਰ ਸਿੰਘ ਰਾਜੇਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਗੰਨਾ ਮਿੱਲ ਮਾਲਕਾਂ ਨੇ ਕਿਸਾਨਾਂ ਨਾਲ ਠੱਗੀ ਕੀਤੀ ਹੈ। ਕਿਸਾਨਾਂ ਦਾ ਬਕਾਇਆ ਰਾਸ਼ੀ ਗੰਨਾ ਮਿੱਲ ਮਾਲਕਾਂ ਤੋਂ ਦਿਵਾਉਣੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਗੰਨਾ ਮਿੱਲ ਮਾਲਕਾਂ ਤੋਂ ਕੋਈ ਪੈਸਾ ਨਹੀਂ ਮੰਗਣਾ, ਅਸੀਂ ਤਾਂ ਸਰਕਾਰ ਤੋਂ ਮੰਗਾਂਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਨ ਕਮਿਸ਼ਨ ਦਾ ਲਾਅ ਕਹਿੰਦਾ ਹੈ ਕਿ ਪੰਦਰਾਂ ਦਿਨਾਂ ਅੰਦਰ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਹੋਣੀ ਚਾਹੀਦੀ ਹੈ, ਜੇਕਰ ਨਹੀਂ ਹੁੰਦੀ ਤਾਂ ਵਿਆਜ ਸਮੇਤ ਕਿਸਾਨਾਂ ਨੂੰ ਪੈਸੇ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਜ਼ਹਿਰ ਖਾਣ ਲਈ ਵੀ ਪੈਸੇ ਨਹੀਂ, ਉਹ ਸੂਬਾ ਕਿਸ ਤਰ੍ਹਾਂ ਚਲਾਏਗੀ। ਰਾਜੇਵਾਲ ਨੇ ਕਿਹਾ ਕਿ ਸਾਰੀਆਂ ਹੀ 31 ਜਥੇਬੰਦੀਆਂ ਇਕ ਹਨ ਤੇ ਇਸ ਧਰਨੇ ਨੂੰ ਪੂਰਾ ਸਮਰਥਨ ਹੈ।
ਇਹ ਖ਼ਬਰ ਵੀ ਪੜ੍ਹੋ : ਰਾਜਾ ਵੜਿੰਗ ਦਾ ਭਾਜਪਾ ’ਤੇ ਨਿਸ਼ਾਨਾ, ਕਿਹਾ-ਹਰ ਭਾਰਤ ਵਾਸੀ ਦਾ ਹੈ ਤਿਰੰਗਾ
ਸਰਕਾਰ ਇਹ ਨਾ ਸਮਝੇ ਕਿ ਕਿਸਾਨ ਜਥੇਬੰਦੀਆਂ ਵੱਖ-ਵੱਖ ਹਨ, ਸਾਡੇ ਆਪਸੀ ਮੱਤਭੇਦ ਜ਼ਰੂਰ ਹੋ ਸਕਦੇ ਹਨ ਪਰ ਜਦੋਂ ਸੰਘਰਸ਼ ਦੀ ਗੱਲ ਆਵੇ ਤਾਂ ਅਸੀਂ ਸਭ ਇਕ ਹਾਂ। 25 ਅਗਸਤ ਨੂੰ ਫਗਵਾੜਾ ਵਿਖੇ ਸੂਬਾ ਪੱਧਰੀ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ’ਚ ਪੂਰੇ ਪੰਜਾਬ ਤੋਂ ਕਿਸਾਨ ਫਗਵਾੜਾ ਸ਼ੂਗਰ ਮਿੱਲ ਮੂਹਰੇ ਇਕੱਤਰ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਹਰ ਘਰ ਤਿਰੰਗਾ ਮੁਹਿੰਮ ’ਤੇ ਬੋਲਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਨੂੰ ਦੇਸ਼ਭਗਤੀ ਨਾਲ ਸਿਖਾਈ ਜਾਵੇ, ਪੰਜਾਬੀਆਂ ਦੇ ਖੂਨ ’ਚ ਹੀ ਦੇਸ਼ਭਗਤੀ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ’ਤੇ ਪਹਿਲਾਂ ਕਿਸਾਨੀ ਝੰਡੇ ਲਗਾਏ ਜਾਣ, ਉਸ ਤੋਂ ਬਾਅਦ ਕੋਈ ਵੀ ਝੰਡਾ ਲਗਾਇਆ ਜਾਵੇ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨੀ ਝੰਡੇ ਮੁਫ਼ਤ ’ਚ ਵੰਡੇ ਜਾ ਰਹੇ ਹਨ, ਜਦੋਂ ਕਿਸਾਨੀ ਸੰਘਰਸ਼ ਦਿੱਲੀ ਬਾਰਡਰਾਂ ’ਤੇ ਚੱਲ ਰਿਹਾ ਸੀ, ਉਸ ਸਮੇਂ ਵੀ ਕਿਸਾਨੀ ਝੰਡੇ ਮੁਫ਼ਤ ’ਚ ਵੰਡੇ ਜਾ ਰਹੇ ਸਨ ਤੇ ਕੇਂਦਰ ਸਰਕਾਰ ਤਿਰੰਗੇ ਝੰਡੇ ਵੇਚ ਕੇ ਵੀ ਕਮਾਈ ਦੇ ਸਾਧਨ ਖੋਲ੍ਹ ਰਹੀ ਹੈ, ਨਾਲ ਹੀ ਜਿਹੜੇ ਸਰਕਾਰੀ ਮੁਲਾਜ਼ਮ ਹਨ, ਉਨ੍ਹਾਂ ਨੂੰ ਆਪਣੀ ਸਰਕਾਰੀ ਡਿਊਟੀ ਦੀ ਥਾਂ ਝੰਡੇ ਵੇਚਣ ’ਤੇ ਲਗਾਇਆ ਹੋਇਆ ਹੈ, ਜੋ ਉਨ੍ਹਾਂ ਲਈ ਸਿਰਦਰਦੀ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : CM ਮਾਨ ਵੱਲੋਂ ਕਿਸਾਨਾਂ ਦਾ ਇਕ ਹੋਰ ਵਾਅਦਾ ਪੂਰਾ, ਗੰਨਾ ਕਾਸ਼ਤਕਾਰਾਂ ਦਾ 100 ਕਰੋੜ ਰੁਪਏ ਦਾ ਬਕਾਇਆ ਜਾਰੀ
NRI ਮਹਿਲਾ ਤੋਂ 1.50 ਲੱਖ ਦੀ ਨਕਦੀ ਅਤੇ ਆਈਫੋਨ ਖੋਹਣ ਵਾਲੇ 2 ਦੋਸ਼ੀ ਗ੍ਰਿਫਤਾਰ
NEXT STORY