ਪਟਿਆਲਾ (ਜ. ਬ.)- ਇਹ ਖ਼ਬਰ ਹਰ ਉਸ ਮਾਤਾ-ਪਿਤਾ ਲਈ ਜ਼ਰੂਰੀ ਹੈ ਜਿਨ੍ਹਾਂ ਦੇ ਘਰ ਛੋਟੇ ਬੱਚੇ ਹਨ। ਦਰਅਸਲ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਡਾਕਟਰਾਂ ਦੀ ਟੀਮ ਨੇ ਇਕ 4 ਸਾਲਾ ਬੱਚੇ ਦਾ ਆਪਰੇਸ਼ਨ ਕਰਕੇ ਉਸ ਦੇ ਢਿੱਡ ’ਚੋਂ ਲਗਭਗ 350 ਗ੍ਰਾਮ ਰਬੜ, ਵਾਲ ਅਤੇ ਧਾਗੇ ਕੱਢ ਕੇ ਉਸ ਦੀ ਜਾਨ ਬਚਾ ਲਈ ਹੈ। ਜਾਣਕਾਰੀ ਦਿੰਦਿਆਂ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਤੇ ਮੈਡੀਕਲ ਸੁਪਰਡੈਂਟ ਡਾ. ਐੱਚ. ਐੱਸ. ਰੇਖੀ ਨੇ ਦੱਸਿਆ ਕਿ ਪਿੰਡ ਰਾਜਗੜ੍ਹ ਦਾ ਰਹਿਣ ਵਾਲਾ ਇਹ 4 ਸਾਲਾ ਬੱਚਾ 7 ਮਾਰਚ ਨੂੰ ਐਮਰਜੈਂਸੀ ਦੀ ਹਾਲਤ ’ਚ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਲਿਆਂਦਾ ਗਿਆ ਸੀ।
ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਪੰਜਾਬ ’ਚ ਵਧੇਗੀ ਹੋਰ ਸਖ਼ਤੀ, ਮੋਦੀ ਨਾਲ ਬੈਠਕ ਦੌਰਾਨ ਕੈਪਟਨ ਨੇ ਦਿੱਤੇ ਸੰਕੇਤ
ਇਥੇ ਡਾ. ਰਵੀ ਕੁਮਾਰ ਗਰਗ, ਡਾ. ਰਚਨ ਲਾਲ ਸਿੰਗਲਾ, ਡਾ. ਵਿਕਾਸ ਗੋਇਲ, ਡਾ. ਪ੍ਰਮੋਦ ਕੁਮਾਰ, ਡਾ. ਬਲਵਿੰਦਰ ਕੌਰ ਅਤੇ ਡਾ. ਗੁਰਲਵਲੀਨ ਕੌਰ ਦੀ ਟੀਮ ਨੇ ਡਾ. ਅਸ਼ਵਨੀ ਕੁਮਾਰ ਦੀ ਦੇਖ-ਰੇਖ ਹੇਠ ਇਹ ਵਿਲੱਖਣ ਸਰਜਰੀ ਕੀਤੀ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀ ਟੀਮ ਨੇ ਆਪਰੇਸ਼ਨ ’ਚ ਪਾਇਆ ਕਿ ਉਸ ਦੀਆਂ ਅੰਤੜੀਆਂ ’ਚ ਪਲਾਸਟਿਕ ਦੀਆਂ ਤਾਰਾਂ ਅਤੇ ਵਾਲਾਂ ’ਤੇ ਪਾਉਣ ਵਾਲੀਆਂ ਰੱਬੜਾਂ ਦਾ ਢੇਰ ਲੱਗਾ ਸੀ, ਜਿਸ ਕਾਰਣ ਉਸ ਦੀ ਜਾਨ ਖ਼ਤਰੇ ’ਚ ਸੀ। ਡਾਕਟਰਾਂ ਨੇ ਇਹ ਪਲਾਸਟਿਕ ਦੀਆਂ ਤਾਰਾਂ ਤੇ ਰੱਬੜਾਂ ਸਫਲਤਾ ਨਾਲ ਬਾਹਰ ਕੱਢ ਦਿੱਤੀਆਂ ਤੇ ਉਸ ਦਾ ਬਚਾਅ ਕਰ ਲਿਆ।
ਇਹ ਵੀ ਪੜ੍ਹੋ : ਨਵਾਂਸ਼ਹਿਰ ’ਚ ਹਥਿਆਰਾਂ ਸਣੇ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਯੂ.ਕੇ. ਤੋਂ ਮਿਲੇ ਸੀ ਕਤਲ ਕਰਨ ਦੇ ਹੁਕਮ
ਡਾ. ਰਾਜਨ ਸਿੰਗਲਾ ਅਤੇ ਡਾ. ਰੇਖੀ ਨੇ ਦੱਸਿਆ ਕਿ ਪਤਾ ਕਰਨ ’ਤੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਇਸ ਨੂੰ ਪਲਾਸਟਿਕ ਦੀਆਂ ਤਾਰਾਂ ਤੇ ਰੱਬੜਾਂ ਖਾਣ ਦੀ ਗੰਦੀ ਆਦਤ ਸੀ, ਜਿਸ ਕਾਰਣ ਇਹ ਮੁਸ਼ਕਿਲ ਆਈ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਮੰਦਬੁੱਧੀ ਬੱਚੇ ਜਾਂ ਲਾਪ੍ਰਵਾਹ ਬੱਚਿਆਂ ’ਚ ਅਜਿਹੀ ਸਮੱਸਿਆ ਆ ਜਾਂਦੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਵਿਆਹ ਵਾਲੇ ਘਰ ਪਿਆ ਭੜਥੂ, ਹੋਈ ਘਟਨਾ ਨੇ ਲਾੜੇ ਦੇ ਪੈਰਾਂ ਹੇਠੋਂ ਖਿਸਕਾਈ ਜ਼ਮੀਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੋਰੋਨਾ ਦੇ ਮੱਦੇਨਜ਼ਰ ਡੇਰਾ ਬਿਆਸ ਨੇ ਸਾਰੇ ਸਤਿਸੰਗ ਪ੍ਰੋਗਰਾਮ 31ਮਈ ਤੱਕ ਕੀਤੇ ਰੱਦ
NEXT STORY