ਪਟਿਆਲਾ (ਬਲਜਿੰਦਰ)-ਇਸੇ ਸਾਲ 5 ਜੂਨ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਗਾਇਨੀ ਵਿਭਾਗ ਵਿਚ ਬੱਚਾ ਬਦਲਣ ਦੇ ਮਾਮਲੇ ਵਿਚ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਭੁਪਿੰਦਰ ਸਿੰਘ ਬਰਾੜ ਨੇ ਬੱਚੇ ਦੇ ਮਾਪਿਆਂ ਨੂੰ ਡੀ. ਐੈੱਨ. ਏ. ਲੈਬ ਇੰਡੀਆ ਹੈਦਰਾਬਾਦ ਦੀ ਰਿਪੋਰਟ ਸੌਂਪ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਡੀ. ਐੈੱਨ. ਏ. ਵਿਚ ਸਾਫ ਹੋ ਗਿਆ ਹੈ ਕਿ ਜਿਹੜੀ ਬੇਟੀ ਅਬਦੁਲ ਕਲੀਮ ਅਤੇ ਉਸ ਦੀ ਪਤਨੀ ਨੂੰ ਦਿੱਤੀ ਗਈ, ਉਹ ਉਨ੍ਹਾਂ ਦੀ ਹੀ ਬੇਟੀ ਹੈ। ਬੱਚੀ ਦੇ ਪਿਤਾ ਅਬਦੁਲ ਕਲੀਮ ਵੀ ਹੁਣ ਮੰਨ ਗਏ ਹਨ ਕਿ ਉਸ ਦੀ ਪਤਨੀ ਨੇ ਬੇਟੀ ਨੂੰ ਹੀ ਜਨਮ ਦਿੱਤਾ ਸੀ ਅਤੇ ਬੇਟਾ ਹੋਣ ਸਬੰਧੀ ਉਸ ਦੇ ਮਨ ਵਿਚ ਸ਼ੱਕ ਸੀ। ਇਸ ਮਾਮਲੇ ਵਿਚ ਕਲੀਮ ਨੇ ਲਿਖ ਕੇ ਵੀ ਹਸਪਤਾਲ ਪ੍ਰਸ਼ਾਸਨ ਨੂੰ ਇੱਕ ਬਿਆਨ ਸੌਂਪਿਆ ਹੈ। ਹੁਣ ਹਸਪਤਾਲ ਵਿਚ ਬੱਚਾ ਬਦਲਣ ਦਾ ਮਾਮਲਾ ਖਤਮ ਹੋ ਗਿਆ ਹੈ। ਇਥੇ ਇਹ ਦੱਸਣਯੋਗ ਹੈ ਕਿ ਪਿਛਲੇ ਮਹੀਨੇ 5 ਜੂਨ ਨੂੰ ਪਿੰਡ ਝਿੰਜਰਾਂ ਜ਼ਿਲਾ ਫਤਿਹਗੜ੍ਹ ਸਾਹਿਬ ਵਾਸੀ ਅਬਦੁਲ ਕਲੀਮ ਪੁੱਤਰ ਨਾਜ਼ਰਦੀਨ ਨੇ ਦੋਸ਼ ਲਾਇਆ ਸੀ ਕਿ ਉਸ ਦੀ ਪਤਨੀ ਨੇ ਲੜਕੇ ਨੂੰ ਜਨਮ ਦਿੱਤਾ ਸੀ। ਹਸਪਤਾਲ ਵਿਚ ਉਸ ਦਾ ਲੜਕਾ ਬਦਲ ਕੇ ਲੜਕੀ ਦੇ ਦਿੱਤੀ ਗਈ ਹੈ। ਇਸ ਨੂੰ ਲੈ ਕੇ ਉਸ ਸਮੇਂ ਹੰਗਾਮਾ ਵੀ ਹੋਇਆ ਸੀ। ਹਿੰਦੂ ਸੰਗਠਨਾਂ ਨੇ ਜਦੋਂ ਇਹ ਮੁੱਦਾ ਉਠਾ ਕੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਨੇ ਬੱਚੇ ਦਾ ਡੀ. ਐੈੱਨ. ਏ. ਕਰਵਾਉਣ ਲਈ ਕਿਹਾ। ਜਦੋਂ ਪ੍ਰਾਈਵੇਟ ਲੈਬ ਤੋਂ ਡੀ. ਐੈੱਨ. ਏ. ਕਰਵਾਇਆ ਗਿਆ ਤਾਂ ਉਸ ਨੂੰ ਹਸਪਤਾਲ ਪ੍ਰਸ਼ਾਸਨ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਫਿਰ ਡਿਪਟੀ ਕਮਿਸ਼ਨਰ ਦੇ ਹੁਕਮਾਂ 'ਤੇ ਹਸਪਤਾਲ ਪ੍ਰਸ਼ਾਸਨ ਨੇ ਬੱਚੀ ਦਾ ਡੀ. ਐੈੱਨ. ਏ. ਹੈਦਰਾਬਾਦ ਦੀ ਡੀ. ਐੈੱਨ. ਏ. ਲੈਬ ਇੰਡੀਆ ਤੋਂ ਕਰਵਾਇਆ ਸੀ। ਇਸ ਦੀ ਰਿਪੋਰਟ ਲੰਘੀ 7 ਜੁਲਾਈ ਨੂੰ ਹਸਪਤਾਲ ਪ੍ਰਸ਼ਾਸਨ ਨੂੰ ਮਿਲੀ ਗਈ ਸੀ। ਅੱਜ ਰਿਪੋਰਟ ਬੱਚੀ ਦੇ ਮਾਪਿਆਂ ਅਤੇ ਮੀਡੀਆ ਦੋਵਾਂ ਨੂੰ ਸੌਂਪ ਦਿੱਤੀ ਗਈ।
ਜਲੰਧਰ : ਹਵੇਲੀ ਰੇਸਤਰਾਂ ਦੇ ਬਾਹਰ ਹੋਈ ਫਾਇਰਿੰਗ
NEXT STORY