ਲੁਧਿਆਣਾ (ਨਰਿੰਦਰ ਮਹੇਂਦਰੂ) : ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਮਲ੍ਹਣ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਯੂਥ ਅਕਾਲੀ ਦਲ ਦੇ ਨੇਤਾ ਗੁਰਦੀਪ ਸਿੰਘ ਗੋਸ਼ਾ ਤੇ ਮੀਤ ਪਾਲ ਸਿੰਘ ਦੁੱਗਰੀ ਨੂੰ ਅੱਜ ਜਮਾਨਤ ਮਿਲਣ ਤੋਂ ਬਾਅਦ ਜੇਲ 'ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਯੂਥ ਅਕਾਲੀ ਦਲ ਦੇ ਨੇਤਾਵਾਂ ਤੇ ਵਰਕਰਾਂ ਨੇ ਦੋਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਦੋਹਾਂ ਦੇ ਗਲਾਂ 'ਚ ਹਾਰ ਪਾਏ ਗਏ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਦੋਹਾਂ ਨੇਤਾਵਾਂ ਨੂੰ ਗੱਡੀ 'ਚ ਬਿਠਾ ਕੇ ਸ਼ਹਿਰ ਦਾ ਗੇੜਾ ਲਾਇਆ ਗਿਆ। ਇਸ ਸਬੰਧੀ ਬੋਲਦਿਆਂ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਕਾਂਗਰਸ ਦਾ ਅੰਤ ਨੇੜੇ ਆ ਚੁੱਕਾ ਹੈ, ਇਸ ਲਈ ਉਹ ਅਜਿਹੇ ਕੰਮ ਕਰ ਰਹੀ ਹੈ। ਗੋਸ਼ਾ ਨੇ ਕਿਹਾ ਅਜੇ ਵੀ ਸਮਾਂ ਹੈ ਬੁੱਧ ਧੋਣ ਵਾਲੀ ਕਾਂਗਰਸ ਆਪਣੀ ਗਲਤੀ ਮੰਨ ਕੇ ਆਪਣੇ ਪਾਪ ਵੀ ਧੋ ਲਵੇ।
2019 ਦੀ ਪਹਿਲੀ ਮੀਟਿੰਗ 'ਚ ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
NEXT STORY