ਰਾਜਪੁਰਾ (ਚਾਵਲਾ,ਨਿਰਦੋਸ਼)— ਰਾਜਪੁਰਾ ਖੇਤਰ 'ਚ ਹੋਏ ਚਾਰ ਵੱਖ-ਵੱਖ ਸੜਕ ਹਾਦਸਿਆਂ 'ਚ ਇਕ ਪਰਿਵਾਰ ਦੇ ਤਿੰਨ ਮੈਬਰਾਂ ਸਮੇਤ ਅੱਠ ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਵੱਖ-ਵੱਖ ਸੜਕ ਹਾਦਸਿਆਂ 'ਚ 8 ਲੋਕਾਂ ਦੀ ਮੌਤ ਅਤੇ 26 ਵਿਅਕਤੀ ਫੱਟੜ ਹੋ ਗਏ। ਇਹ ਹਾਦਸਾ ਰਾਜਪੁਰਾ ਚੰਡੀਗੜ੍ਹ ਰੋਡ ਤੇ ਪਿੰਡ ਜਨਸੂਆ ਦੇ ਨੇੜੇ ਪ੍ਰਾਇਮ ਮਾਲ ਦੇ ਬਾਹਰ ਐਂਬੂਲੈਂਸ ਨੂੰ ਇਕ ਟਰਾਲੇ ਨੇ ਸਾਇਡ ਮਾਰ ਦਿੱਤੀ ਜਿਸਦੇ ਨਾਲ ਦਿਲ ਦਾ ਮਰੀਜ਼ ਜਗਬੀਰ, ਉਸਦਾ ਪਿਤਾ ਹਰਬੰਸ ਸਿੰਘ,ਮਾਤਾ ਪਰਮਜੀਤ ਕੌਰ ਦੀ ਮੌਤ ਹੋ ਗਈ, ਜਦੋਂਕਿ ਮ੍ਰਿਤਕ ਦਾ ਭਾਈ ਜਗਸੀਰ ਅਤੇ ਐਂਬੂਲੈਂਸ ਦਾ ਡਰਾਇਵਰ ਤੇਜਾ ਸਿੰਘ ਜ਼ਖਮੀ ਹੋ ਗਏ ।
ਦੂਜੇ ਹਾਦਸੇ 'ਚ ਰਾਜਪੁਰਾ ਸਰਹਿੰਦ ਰੋਡ 'ਤੇ ਪੈਂਦੇ ਪਿੰਡ ਪਿਲਖਨੀ ਦੇ ਨਜ਼ਦੀਕ ਨੌ ਗਜਾ ਪੀਰ ਅਤੇ ਜਸ਼ਨ ਹੋਟਲ ਵਿਚਕਾਰ ਜੀ.ਟੀ. ਰੋਡ 'ਤੇ ਟਰੈਕਟਰ ਟਰਾਲੀ, ਜਿਸ 'ਚ ਗੋਵਰਧਨਪੁਰ ਪਠੇੜ ਜ਼ਿਲਾ ਮੁਜੱਫਰਨਗਰ ਯੂ.ਪੀ. ਵਾਸੀ ਲੱਕੜੀ ਕੱਟਣ ਵਾਲੇ 28 ਵਿਅਕਤੀ ਸਵਾਰ ਸਨ ਨੂੰ ਪਿੱਛੇ ਤੋਂ ਇੱਕ ਟਰੱਕ ਟਰਾਲੇ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰਾਲਾ ਟਰੈਕਟਰ ਟਰਾਲੀ ਨਾਲ ਟਕਰਾਉਣ ਦੇ ਬਾਅਦ ਕਾਫੀ ਦੂਰ ਜਾ ਕੇ ਖਤਾਨਾਂ 'ਚ ਪਲਟ ਗਿਆ। ਜਿਸਦੇ ਕਰਕੇ ਟਰੈਕਟਰ ਟਰਾਲੀ 'ਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਵਿਅਕਤੀ ਫੱਟੜ ਹੋ ਗਏ। ਇਹ ਸਾਰੇ ਯੂ.ਪੀ. ਤੋਂ ਹੁਸ਼ਿਆਰਪੁਰ ਲੱਕੜੀ ਕੱਟਣ ਜਾ ਰਹੇ ਸਨ।
ਤੀਜੇ ਸੜਕ ਹਾਦਸੇ 'ਚ ਜੀ.ਟੀ. ਰੋਡ ਤੇ ਸਿਮਰਨ ਢਾਬੇ ਦੇ ਨਜ਼ਦੀਕ ਇਕ ਮੋਟਰਸਾਈਕਲ ਨੂੰ ਬੱਸ ਨੇ ਟੱਕਰ ਮਾਰ ਦਿੱਤੀ ਜਿਸਦੇ ਨਾਲ ਮੋਟਰਸਾਈਕਲ ਸਵਾਰ ਗੁਰਜੰਟ ਸਿੰਘ (22) ਦੀ ਮੌਤ ਹੋ ਗਈ ਜਦੋਂ ਕਿ ਉਸਦੀ ਮਾਤਾ ਜਸਵੀਰ ਕੌਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਜਿਸ ਨੂੰ ਰਾਜਪੁਰੇ ਦੇ ਸਿਵਲ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ
ਉਸਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਇਸ ਨੂੰ ਸੈਕਟਰ 32 ਦੇ ਜੀ.ਐੱਮ.ਐੱਚ. ਰੈਫਰ ਕਰ ਦਿੱਤਾ।ਜਿੱਥੇ ਉਸਦੀ ਮੌਤ ਹੋ ਗਈ।
ਚੌਥੇ ਸੜਕ ਹਾਦਸੇ 'ਚ ਦੋ ਕਾਵੜੀਏ ਬਾਈਪਾਸ ਦੇ ਥੋੜੀ ਦੂਰ ਅੱਗੇ ਮੋਟਰਸਾਈਕਲ ਤੋਂ ਡਿੱਗ ਜਾਣ ਨਾਲ ਜਖ਼ਮੀ ਹੋ ਗਏ। ਮਿਲੀ ਜਾਣਕਾਰੀ ਦੇ ਮੁਤਾਬਕ ਇਸ ਹਾਦਸੇ 'ਚ ਜ਼ਖਮੀ ਹੋਏ ਬੌਬੀ ਅਤੇ ਬਾਦਲ ਸ਼ਰਮਾ ਵਾਸੀ ਫਿਰੋਜ਼ਪੁਰ ਦੇ ਸਾਥੀਆਂ ਨੇ ਦੱਸਿਆ ਕਿ ਉਹ ਕੁੱਲ ਅੱਠ ਸਾਥੀਆਂ ਸਮੇਤ ਫਿਰੋਜ਼ਪੁਰ ਤੋਂ ਹਰਿਦੁਆਰ ਚਾਰ ਮੋਟਰਸਾਈਕਲ ਤੇ ਕਾਂਵੜ ਲੈਣ ਜਾ ਰਹੇ ਸਨ ਜਦੋਂ ਉਹ ਰਾਜਪੁਰਾ ਬਾਈਪਾਸ 'ਤੇ ਕਾਂਵੜੀਆਂ ਦੇ ਸ਼ਿਵਿਰ 'ਚ ਆਰਾਮ ਕਰਨ ਦੇ ਬਾਅਦ ਸਵੇਰੇ ਲਗਭਗ ਚਾਰ ਵਜੇ ਹਰਿਦੁਆਰ ਲਈ ਰਵਾਨਾ ਹੋਏ ਤਾਂ ਕੁੱਝ ਦੂਰ ਜਾਣ ਉੱਤੇ ਹੀ ਸੜਕ ਤੇ ਮਰੀ ਹੋਈ ਗਾਂ ਨਾਲ ਉਨ੍ਹਾਂ ਦਾ ਮੋਟਰਸਾਈਕਲ ਟਕਰਾਅ ਗਿਆ, ਜਿਸਦੇ ਨਾਲ ਉਹ ਫੱਟੜ ਹੋ ਗਏ ।
ਮਜੀਠੀਆ ਬਨਾਮ ਸੰਜੇ ਸਿੰਘ ਮਾਣਹਾਨੀ ਮਾਮਲੇ ਦੀ ਅਗਲੀ ਸੁਣਵਾਈ 30 ਅਗਸਤ ਨੂੰ
NEXT STORY