ਫਰੀਦਕੋਟ (ਜਗਤਾਰ) - ਤੁਸੀਂ ਹਮੇਸ਼ਾ ਭੈਣਾਂ ਨੂੰ ਭਰਾ ਦੇ ਰੱਖੜੀ ਬੰਨ੍ਹਦੇ ਤਾਂ ਦੇਖਿਆ ਹੋਵੇਗਾ ਪਰ ਸ਼ਾਇਦ ਹੀ ਇਕ ਔਰਤ ਦੂਜੀ ਔਰਤ ਦੇ ਰੱਖੜੀ ਬੰਨ੍ਹ ਕੇ ਉਸ ਦੀ ਰੱਖਿਆ ਦਾ ਵਚਨ ਲੈਂਦੀ ਹੋਵੇਗੀ। ਅਜਿਹਾ ਹੀ ਉਪਰਾਲਾ ਵੇਖਣ ਨੂੰ ਮਿਲਿਆ ਫਰੀਦਕੋਟ 'ਚ ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ ਦੀਆਂ ਮਹਿਲਾਵਾਂ ਦਾ, ਜਿਨ੍ਹਾਂ ਨੇ ਭੈਣਾਂ ਦੀ ਰੱਖੜੀ ਮਨਾਈ। ਇਸ ਮੌਕੇ ਉਕਤ ਔਰਤਾਂ ਨੇ ਔਰਤਾਂ ਦੇ ਹੀ ਰੱਖੜੀ ਬੰਨ੍ਹ ਕੇ ਹਰ ਥਾਂ ਇਕ-ਦੂਜੇ ਦਾ ਸਾਥ ਦੇਣ ਦਾ ਵਾਅਦਾ ਵੀ ਕੀਤਾ।
ਦੱਸਣਯੋਗ ਹੈ ਕਿ ਸਮੇਂ ਦੀ ਚਾਲ ਦੇ ਨਾਲ-ਨਾਲ ਸਾਰੇ ਤਿਉਹਾਰ ਵੀ ਬਦਲ ਰਹੇ ਹਨ ਪਰ ਜੇਕਰ ਇਹ ਬਦਲਾਅ ਚੰਗੇ ਲਈ ਹੋ ਰਿਹਾ ਹੋਵੇ ਤਾਂ ਇਨ੍ਹਾਂ ਨੂੰ ਬਦਲਣ 'ਚ ਕੀ ਹਰਜ਼ ਹੈ। ਅੱਜ ਔਰਤਾਂ ਕਿਸੇ ਤੋਂ ਘੱਟ ਨਹੀਂ ਹਨ ਤਾਂ ਰੱਖਿਆ ਦਾ ਵਾਅਦਾ ਸਿਰਫ ਭਰਾ ਹੀ ਕਿਉਂ ਕਰਨ। ਅੱਜ ਲੋੜ ਹੈ ਹਰ ਥਾਂ ਭੈਣ ਦੀ ਰੱਖਿਆ ਨਾ ਕਰਕੇ ਉਸ ਨੂੰ ਮੁਸੀਬਤਾਂ ਨਾਲ ਇਕੱਲੇ ਲੜਨ ਦੀ ਸਿੱਖਿਆ ਦੇਣ ਦੀ।
ਰਵਨੀਤ ਬਿੱਟੂ ਵਲੋਂ ਬੱਚਿਆਂ ਨੂੰ ਪੁਰਾਣੀ ਵਿਰਾਸਤ ਨਾਲ ਜੁੜਨ ਦੀ ਅਪੀਲ
NEXT STORY