ਬਾਘਾਪੁਰਾਣਾ, (ਰਾਕੇਸ਼)-ਸਫਾਈ ਸੇਵਕ ਕਰਮਚਾਰੀਆਂ ਨੇ ਨਗਰ ਕੌਂਸਲ ਦਫਤਰ ਅੱਗੇ ਗੇਟ ਰੈਲੀ ਕਰ ਕੇ ਮੰਗ ਕੀਤੀ ਕਿ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਦੀ ਬਦਲੀ ਕੀਤੀ ਜਾਵੇ, ਜੇਕਰ ਬਦਲੀ ਨਾ ਕੀਤੀ ਗਈ ਤਾਂ ਸਫਾਈ ਸੇਵਕ ਲਗਾਤਾਰ ਆਪਣਾ ਸੰਘਰਸ਼ ਜਾਰੀ ਰੱਖਣਗੇ, ਜਿਸ ਦਾ ਕਲੈਰੀਕਲ ਸਟਾਫ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਨੇ ਵੀ ਸਮਰਥਨ ਕੀਤਾ। ਯੂਨੀਅਨ ਦੇ ਪ੍ਰਧਾਨ ਮਾਤਾ ਦੀਨ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਾਰਜ ਸਾਧਕ ਅਫਸਰ ਨੂੰ ਯਾਦ ਪੱਤਰ ਰਾਹੀਂ ਜਾਣੂ ਕਰਵਾ ਚੁੱਕੇ ਹਾਂ ਪਰ ਕੋਈ ਕਾਰਵਾਈ ਨਹੀਂ ਹੋ ਸਕੀ, ਜਿਸ ਕਰ ਕੇ ਕਰਮਚਾਰੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਇਸ ਸਮੇਂ ਮੋਤੀ ਰਾਮ, ਸਮੇਂ ਸਿੰਘ, ਰਾਜ ਕੁਮਾਰ ਬੋਹਤ, ਸੋਮ ਨਾਥ, ਸੰਦੀਪ ਕੁਮਾਰ, ਨਟਵਰ, ਗੁਲਰਾਜ, ਬੁੱਧ ਰਾਮ, ਰਣਜੀਤ, ਮਨਜੀਤ, ਮਦਨ ਸਿੰਘ, ਸ਼ਿਮਲਾ ਰਾਣੀ ਆਦਿ ਹਾਜ਼ਰ ਸਨ।
ਮੀਂਹ ਨਾਲ ਗਰੀਬ ਦੇ ਘਰ ਦੀ ਛੱਤ ਡਿੱਗੀ, 2 ਜ਼ਖਮੀ
NEXT STORY