ਪਟਿਆਲਾ (ਇੰਦਰਜੀਤ ਬਖਸ਼ੀ) : ਬਲਾਤਕਾਰੀ ਬਾਬਾ ਰਾਮ ਰਹੀਮ ਦੇ ਜੇਲ ਯਾਤਰਾ 'ਤੇ ਜਾਣ ਤੋਂ ਬਾਅਦ ਉਸਦੇ ਡੇਰਿਆਂ ਅਤੇ ਨਾਮ ਚਰਚਾ ਘਰਾਂ 'ਚੋਂ ਮਹਿੰਗੀਆਂ ਅਤੇ ਲਗਜ਼ਰੀ ਗੱਡੀਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਸਵੀਰਾਂ 'ਚ ਦਿਖਾਈ ਦੇ ਰਹੀ ਇਹ ਲਾਲ ਅਤੇ ਪੀਲੇ ਰੰਗ ਦੀ ਗੱਡੀ ਪਟਿਆਲਾ ਦੇ ਨਾਮ ਚਰਚਾ ਘਰ 'ਚੋਂ ਮਿਲੀ ਹੈ। ਟੂ-ਸੀਟਰ ਇਸ ਸਪੋਰਟਸ ਕਾਰ ਦੀਆਂ ਲਾਲ ਸੀਟਾਂ 'ਤੇ ਪੀਲੇ ਰੰਗ ਦੇ ਦਿਲ ਬਣੇ ਹੋਏ ਹਨ, ਜੋ ਬਾਬੇ ਦੇ ਰੰਗੀਨ ਮਿਜਾਜ਼ ਨੂੰ ਬਿਆਨ ਕਰਦੇ ਨਜ਼ਰ ਆ ਰਹੇ ਹਨ। ਬਿਨਾਂ ਨੰਬਰ ਵਾਲੀ ਇਸ ਚਮਚਮਾਉਂਦੀ ਗੱਡੀ ਦੀ ਨੰਬਰ ਪਲੇਟ ਵਾਲੀ ਥਾਂ 'ਤੇ ਐੱਮ. ਐੱਸ. ਜੀ ਸਪੋਰਟਸ ਲਿਖਿਆ ਹੋਇਆ ਹੈ। ਗੱਡੀ ਨੂੰ ਮੋਡੀਫਾਇਡ ਕੀਤਾ ਗਿਆ ਲੱਗਦਾ ਹੈ।
ਸੂਤਰਾਂ ਮੁਤਾਬਕ ਰਾਮ ਰਹੀਮ ਨੇ ਆਪਣੀਆਂ ਫਿਲਮਾਂ ਵਿਚ ਵੀ ਇਸ ਕਾਰ ਦੀ ਵਰਤੋਂ ਕੀਤੀ ਹੈ ਪਰ ਇਹ ਕਾਰ ਪਟਿਆਲਾ ਦੇ ਨਾਮ ਚਰਚਾ ਘਰ 'ਚ ਕਦੋਂ ਅਤੇ ਕਿਵੇਂ ਪਹੁੰਚੀ ਤੇ ਕੌਣ ਇਸਨੂੰ ਇਥੇ ਲੈ ਕੇ ਆਇਆ? ਇਨ੍ਹਾਂ ਸਵਾਲਾਂ 'ਤੇ ਰਹੱਸ ਬਰਕਰਾਰ ਹੈ, ਜਿਸਦੀਆਂ ਪਰਤਾਂ ਖੋਲ੍ਹਣ 'ਚ ਪਟਿਆਲਾ ਪੁਲਸ ਜੁੱਟ ਗਈ ਹੈ। ਇਸ ਤੋਂ ਪਹਿਲਾਂ ਕਰਨਾਲ, ਅੰਬਾਲਾ ਅਤੇ ਸੰਗਰੂਰ ਦੇ ਨਾਮ ਚਰਚਾ ਘਰਾਂ 'ਚ ਵੀ ਮਹਿੰਗੀਆਂ ਅਤੇ ਲਗਜ਼ਰੀ ਕਾਰਾਂ ਮਿਲ ਚੁੱਕੀਆਂ ਹਨ।
ਬੱਚਿਆਂ ਨੂੰ ਬਲੂ ਵੇਲ੍ਹ ਗੇਮ ਦੇ ਮਾਰੂ ਪ੍ਰਭਾਵ ਤੋਂ ਬਚਾਉਣ ਲਈ ਸਰਕਾਰ ਤੇ ਮਾਪੇ ਸੰਜੀਦਾ ਹੋਣ -ਪ੍ਰੋ: ਕਿਰਪਾਲ ਸਿੰਘ ਬਡੂੰਗਰ
NEXT STORY