ਬਠਿੰਡਾ (ਵਿਜੇ) — ਰਾਮ ਰਹੀਮ ਦੀ ਗੋਦ ਲਈ ਧੀ ਹਨੀਪ੍ਰੀਤ ਪੁਲਸ ਲਈ ਪਹੇਲੀ ਬਣੀ ਹੋਈ ਸੀ ਪਰ ਜਿਵੇਂ ਹੀ ਉਹ 3 ਅਕਤੂਬਰ ਨੂੰ ਗ੍ਰਿਫਤਾਰ ਹੋਈ ਅਦਾਲਤ ਨੇ ਉਸ ਨੂੰ 6 ਦਿਨ ਦੀ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਇਕ ਸੋਚੀ ਸਮਝੀ ਯੋਜਨਾ ਦੇ ਤਹਿਤ ਹੀ ਉਹ 38 ਦਿਨ ਬਾਅਦ ਅਦਾਲਤ 'ਚ ਪੇਸ਼ ਹੋਈ ਕਿਉਂਕਿ ਉਹ ਇੰਨੀ ਸ਼ਾਤਿਰ ਹੈ ਕਿ ਉਸ ਨੇ ਡੇਰਾ ਮੁਖੀ ਸਮੇਤ 5 ਕਰੋੜ ਡੇਰਾ ਸਮਰਥਕਾਂ ਨੂੰ ਉਂਗਲੀਆਂ 'ਤੇ ਨਚਾਇਆਸ਼ 8 ਰਾਜਾਂ ਸਮੇਤ 2 ਦੇਸ਼ਾਂ ਦੀ ਪੁਲਸ ਉਸ ਨੂੰ ਫੜਨ ਲਈ ਭਟਕਦੀ ਰਹੀ। 38 ਦਿਨ ਉਹ ਕਿਥੇ ਅਲੋਪ ਰਹੀ ਪੁਲਸ ਦੇ ਲਈ ਇਹ ਰਹੱਸ ਅਜੇ ਵੀ ਬਰਕਰਾਰ ਹੈ।
ਹਰਿਆਣਆ ਐੱਸ. ਆਈ. ਟੀ. ਪੁਲਸ ਹਨੀਪ੍ਰੀਤ ਤੇ ਸੁਖਦੀਪ ਕੌਰ ਨੂੰ ਲੈ ਕੇ ਬਠਿੰਡਾ ਪਹੁੰਚੀ ਜਿਥੇ ਉਸ ਦੇ ਕੁਝ ਦਿਨ ਰੁਕਣ ਦੀ ਸੰਭਾਵਨਾ ਵਿਅਕਤੀ ਕੀਤੀ ਗਈ ਸੀ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਉਸ ਨੇ ਬੱਲੂਆਣਾ 'ਚ ਕੱਟਰ ਡੇਰਾ ਸਮਰਥਕ ਸੁਖਦੀਪ ਕੌਰ ਦੇ ਘਰ 'ਚ ਕੁਝ ਦਿਨ ਗੁਜ਼ਰੇ। ਹਰਿਆਣਾ ਪੁਲਸ ਦੀ ਬੱਲੂਆਣਾ ਪਹੁੰਚਣ ਦੀ ਪੂਰੀ ਸੰਭਾਵਨਾ ਸੀ। 5 ਘੰਟੇ ਮੀਡੀਆ ਨੇ ਉਥੇ ਇੰਤਜ਼ਾਰ ਕੀਤਾ ਪਰ ਪੁਲਸ ਉਸ ਨੂੰ ਬਠਿੰਡਾ ਦੇ 2 ਸਥਾਨਾਂ ਦੇ ਚੱਕਰ ਲਗਾ ਕੇ ਵਾਪਸ ਡੇਰਾ ਸਿਰਸਾ ਲੈ ਗਈ। ਬਠਿੰਡਾ ਪਹੁੰਚਣ 'ਤੇ ਰਾਮਪੁਰਾ 'ਚ ਹਨੀਪ੍ਰੀਤ ਨੂੰ ਲੈ ਕੇ ਪੁਲਸ ਇਕ ਘੰਟਾ ਰੁਕੀ ਪਰ ਉਥੇ ਪੁਲਸ ਦੇ ਹੱਥ ਕੁਝ ਨਹੀਂ ਲੱਗਾ। ਲਗਭਗ 1:30 ਵਜੇ ਦੋਨਾਂ ਨੂੰ ਲੈ ਕੇ ਐੱਸ. ਆਈ. ਟੀ. ਦੀਆਂ 4 ਗੱਡੀਆਂ ਬਠਿੰਡਾ ਪਹੁੰਚੀਆਂ। ਲੋਕਲ ਪੁਲਸ ਨੇ ਵੀ ਹਰਿਆਣਾ ਪੁਲਸ ਨੂੰ ਪੂਰਾ ਸਹਿਯੋਗ ਦਿੱਤਾ। ਬਾਵਜੂਦ ਇਸ ਦੇ ਪੁਲਸ ਨੂੰ ਹਨੀਪ੍ਰੀਤ ਦੇ ਬਠਿੰਡਾ ਰੁਕਣ ਦੀ ਪੁਸ਼ਟੀ ਨਹੀਂ ਹੋਈ।
ਅਜਿਹਾ ਲਗਦਾ ਹੈ ਕਿ ਹਨੀਪ੍ਰੀਤ ਪੁਲਸ ਨੂੰ ਚਕਮਾ ਦੇਣ ਦੀ ਨੀਅਤ ਨਾਲ ਬਠਿੰਡਾ ਤੇ ਆਸ-ਪਾਸ ਦੇ ਖੇਤਰਾਂ 'ਚ ਘੁੰਮਦੀ ਰਹੀ। ਉਹ ਕਿਸੇ ਤਰ੍ਹਾਂ ਪੁਲਸ ਨੂੰ ਮਿਲੇ 6 ਦਿਨ ਦੇ ਰਿਮਾਂਡ ਦਾ ਘੁੰਮਾ ਕੇ ਹੀ ਫਾਈਦਾ ਚੁੱਕਣਾ ਚਾਹੁੰਦੀ ਹੈ ਕਿ ਪੁਲਸ ਉਸ ਤੋਂ ਤੰਗ ਪਰੇਸ਼ਾਨ ਕਰਨ ਦੀ ਬਜਾਇ ਉਸ ਦੇ ਠਿਕਾਨਿਆ ਨੂੰ ਹੀ ਲੱਭਦੀ ਰਹੇ। ਲੋਕਾਂ ਨੂੰ ਉਮੀਦ ਸੀ ਕਿ ਹਨੀਪ੍ਰੀਤ ਦੇ ਗ੍ਰਿਫਤਾਰ ਹੋਣ ਦੇ ਬਾਅਦ ਪੁਲਸ ਉਸ ਤੋਂ ਕਈ ਰਾਜ਼ ਉਗਲਵਾਉਣ 'ਚ ਸਫਲ ਹੋਵੇਗੀ ਪਰ 3 ਦਿਨ ਗੁਜ਼ਰਨ ਤੋਂ ਬਾਅਦ ਪੁਲਸ ਦੇ ਹੱਥ ਇਕ ਵੀ ਸਬੂਤ ਨਹੀਂ ਲਗਾ। ਐੱਸ.ਆਈ. ਟੀ. ਇਸ ਸੰਬੰਧ 'ਚ ਕੁਝ ਦੱਸਣ ਨੂੰ ਤਿਆਰ ਨਹੀਂ ਤੇ ਪੁੱਛਗਿੱਛ 'ਚ ਉਸ ਦੀ ਪੂਰੀ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ।
ਕਾਰ ਸਵਾਰ ਔਰਤ ਨੇ ਨਾਟਕੀ ਢੰਗ ਨਾਲ ਲੁੱਟੀ ਸੋਨੇ ਦੀ ਚੂੜੀ
NEXT STORY