ਸਿਰਸਾ — ਰਾਮ ਰਹੀਮ ਵਪਾਰ ਦੇ ਨਾਲ-ਨਾਲ ਆਪਣੀ ਕਰੰਸੀ ਵੀ ਚਲਾਉਂਦੀ ਸੀ। ਇਸ ਦਾ ਸਬੂਤ ਤਲਾਸ਼ੀ ਲੈਣ ਗਈ ਟੀਮ ਨੂੰ ਮਿਲਿਆ ਹੈ। ਡੇਰੇ ਦੇ ਅੰਦਰੋਂ ਪਲਾਸਟਿਕ ਦੀ ਕਰੰਸੀ ਮਿਲੀ ਹੈ ਜੋ ਕਿ 5,10,15,20 ਦੇ ਹਿਸਾਬ 'ਚ ਹੈ। ਇਸ ਕਰੰਸੀ 'ਤੇ ਡੇਰਾ ਸੱਚਾ ਸੌਦਾ ਸਿਰਸਾ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਅਤੇ ਉਸਦੀ ਕੀਮਤ ਲਿਖੀ ਹੋਈ ਸੀ।
ਡੇਰਾ ਸੱਚਾ ਸੌਦਾ 'ਚ ਇਕ ਆਪਣਾ ਹੀ ਸ਼ਹਿਰ ਵਸਾਇਆ ਗਿਆ ਹੈ ਅਤੇ ਇਸ ਦੇ ਨਾਲ ਬਾਜ਼ਾਰ ਵੀ ਹੈ।
ਇਸ ਬਾਜ਼ਾਰ ਦੇ ਲਈ ਰਾਮ ਰਹੀਮ ਨੇ ਆਪਣੀ ਕਰੰਸੀ ਹੀ ਚਲਾਉਂਦਾ ਸੀ। ਬਾਹਰ ਤੋਂ ਆਏ ਵਿਅਕਤੀ ਨੂੰ ਡੇਰੇ 'ਚੋਂ ਕੁਝ ਵੀ ਖਰੀਦਣ ਲਈ ਡੇਰੇ ਦੇ ਕੰਪਲੈਕਸ 'ਚੋਂ ਕਰੰਸੀ ਬਦਲਵਾਉਣੀ ਪੈਂਦੀ ਸੀ।
ਇਥੇ ਆਉਣ ਵਾਲੇ ਹਜ਼ਾਰਾਂ ਸਮਰਥਕ ਇਸ ਕਰੰਸੀ ਦੀ ਵਰਤੋਂ ਕਰਦੇ ਸਨ। ਇਕ ਵਾਰ ਕਰੰਸੀ ਲੈਣ ਤੋਂ ਬਾਅਦ ਕੋਈ ਵੀ ਸਮਾਨ ਇਥੋਂ ਤੱਕ ਕਿ ਰਾਮ ਰਹੀਮ ਦੇ ਹੋਟਲ 'ਚ ਵੀ ਭੋਜਨ ਖਾਧਾ ਜਾ ਸਕਦਾ ਸੀ।
ਡੇਰੇ ਦੇ ਅੰਦਰ ਹੀ ਸਕੂਲ ਅਤੇ ਪੀਜੀ ਕਾਲਜ ਬਣੇ ਹੋਏ ਸਨ। ਡੇਰੇ ਦੇ ਅੰਦਰ ਹੀ ਫੈਕਟਰੀਆਂ, ਸਟੇਡੀਅਮ,ਹੌਸਟਲ, ਡੇਰੇ 'ਚ ਨੌਕਰੀ ਕਰਨ ਵਾਲਿਆਂ ਦੇ ਪਰਿਵਾਰਾਂ ਦੀਆਂ ਕਲੋਨੀਆਂ, ਸਿਨੇਮਾ ਘਰ, ਫਾਈਵ ਸਟਾਰ ਹੋਟਲ, ਰੈਸਟੋਰੈਂਟ ਸਭ ਕੁਝ ਡੇਰੇ ਦੇ ਅੰਦਰ ਹੀ ਸੀ।
ਡੇਰੇ ਦੇ ਅੰਦਰ ਆਪਣੇ ਆਪ 'ਚ ਇਕ ਪੂਰੀ ਦੁਨੀਆਂ ਸੀ। ਰਾਮ ਰਹੀਮ ਨੇ ਡੇਰੇ ਦੇ ਅੰਦਰ ਵੀ ਬਣਾ ਰੱਖੇ ਸਨ ਦੁਨੀਆਂ ਦੇ ਸੱਤ ਅਜੂਬੇ, ਜਿੰਨਾ ਨੂੰ ਦੇਖ ਕੇ ਕੋਈ ਵੀ ਹੈਰਾਨ ਹੋ ਜਾਏ।
ਰਾਮ ਰਹੀਮ ਨੇ ਡੇਰੇ ਦੇ ਅੰਦਰ ਹੀ ਏਲਫਿਨ ਟਾਵਰ ਵੀ ਬਣਵਾਇਆ ਹੋਇਆ ਸੀ। ਸਮੁੰਦਰੀ ਜਹਾਜ, ਡਿਜ਼ਨੀ ਲੈਂਡ ਤੱਕ ਡੇਰੇ ਦੇ ਅੰਦਰ ਸੀ। ਇਥੇ ਸਾਰੇ ਪਾਸੇ ਰਾਮ ਰਹੀਮ ਦੀ ਕਰੰਸੀ ਹੀ ਚਲਦੀ ਸੀ।
ਪੁਰਾਣੇ ਡੇਰੇ 'ਚ ਸੱਚ ਬਾਜ਼ਾਰ ਹੈ। ਮਾਰਕਿਟ 'ਚ ਹਰ ਤਰ੍ਹਾਂ ਦੇ ਸਮਾਨ ਦੀ ਇਕ ਦੁਕਾਨ ਨਿਰਧਾਰਤ ਹੈ। ਨਵੇਂ ਡੇਰੇ 'ਚ ਇਸ ਤਰ੍ਹਾਂ ਦੀ ਮਾਰਕਿਟ ਤਾਂ ਨਹੀਂ ਹੈ ਪਰ ਇਥੇ ਫੈਕਟਰੀਆਂ ਬਣਾਈਆਂ ਗਈਆਂ ਹਨ ਅਤੇ ਵੱਡੇ ਪੱਧਰ ਦਾ ਹਸਪਤਾਲ ਹੈ।
ਡੇਰੇ 'ਚ ਇਕ ਰਿਜ਼ਾਰਟ, ਥ੍ਰੀ ਸਟਾਰ ਹੋਟਲ, ਕਸ਼ਿਸ਼ ਡੇਰੇ ਦਾ ਪੁਰਾਣਾ ਹੋਟਲ ਵੀ ਸ਼ਾਮਲ ਹੈ।
ਇਸ ਤਰ੍ਹਾਂ ਰਾਮ ਰਹੀਮ ਨੇ ਦੇਸ਼ ਦੇ ਕੋਨੇ-ਕੋਨੇ 'ਚ ਜਗ੍ਹਾ ਲੈ ਕੇ ਇਕ ਆਪਣੀ ਵੱਖਰੀ ਦੁਨੀਆਂ ਬਣਾ ਕੇ ਰੱਖੀ ਸੀ ਜਿਸ ਦਾ ਬਾਦਸ਼ਾਹ ਵੀ ਉਹ ਖੁਦ ਸੀ ਅਤੇ ਜਿਸ ਨੂੰ ਚਾਹੁੰਦਾ ਸੀ ਮਾਰ ਦਿੰਦਾ ਸੀ ਅਤੇ ਜਿਸ ਨੂੰ ਚਾਹੁੰਦਾ ਸੀ ਨੌਕਰ ਬਣਾ ਲੈਂਦਾ ਸੀ।
ਟਰਾਂਸਫਾਰਮਰਾਂ 'ਚੋਂ ਸਾਮਾਨ ਚੋਰੀ ਕਰ ਕੇ ਵੇਚਣ ਵਾਲੇ ਗ੍ਰਿਫਤਾਰ, ਕੇਸ ਦਰਜ
NEXT STORY