ਜਲੰਧਰ (ਵੈੱਬ ਡੈਸਕ)— 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਦੇ ਦਾਦੀ ਅਤੇ ਸਵਰਗਵਾਸੀ ਮਾਸਟਰ ਬਖਸ਼ੀਸ਼ ਸਿੰਘ ਸੋਢੀ ਜੀ ਦੀ ਪਤਨੀ ਤਸਵੀਰ ਕੌਰ ਦਾ ਬੀਤੇ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਮਿਤੀ 10 ਫਰਵਰੀ ਦਿਨ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਰਣਜੀਤਗੜ੍ਹ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਵੇਗਾ। 81 ਸਾਲਾ ਤਸਵੀਰ ਕੌਰ ਆਪਣੇ ਪਿੱਛੇ ਦੋ ਸਪੁੱਤਰ ਸੁਰਿੰਦਰ ਪਾਲ ਸਿੰਘ ਸੋਢੀ, ਤੇਜਿੰਦਰ ਪਾਲ ਸਿੰਘ ਸੋਢੀ, ਧੀ ਪਰਮਜੀਤ ਕੌਰ, ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਅਤੇ ਉਨ੍ਹਾਂ ਦਾ ਪਰਿਵਾਰ ਛੱਡ ਗਏ ਹਨ।
ਅਜਨਾਲਾ 'ਚ ਨਿੱਜੀ ਕੰਪਨੀ ਦੀ ਬੱਸ ਡੂੰਘੀ ਖੱਡ 'ਚ ਡਿੱਗੀ (ਤਸਵੀਰਾਂ)
NEXT STORY