ਗੁਰੂਹਰਸਹਾਏ (ਆਵਲਾ) - ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਪੰਜਾਬ ਦਾ ਕੈਬਨਿਟ ਮੰਤਰੀ ਬਣਾਇਆ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਇਸੇ ਤਰ੍ਹਾਂ ਸਪੋਰਟਸ ਸੈੱਲ ਵਾਈਸ ਚੇਅਰਮੈਨ ਜ਼ਿਲਾ ਫਿਰੋਜ਼ਪੁਰ ਗੋਰਾ ਸਿੱਧੂ ਵੱਲੋਂ ਰਾਣਾ ਸੋਢੀ ਨੂੰ ਚੰਡੀਗੜ੍ਹ-ਪੰਚਕੂਲਾ ਸਥਿਤ ਉਨ੍ਹਾਂ ਦੇ ਨਿਵਾਸ 'ਤੇ ਆਪਣੇ ਸਾਥੀਆਂ ਨਾਲ ਜਾ ਕੇ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਵਧਾਈ ਦਿੱਤੀ ਗਈ।
ਇਸ ਦੇ ਨਾਲ ਹੀ ਉਨ੍ਹਾਂ ਲੱਡੂ ਦੇ ਨਾਲ ਰਾਣਾ ਸੋਢੀ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਉਨ੍ਹਾਂ ਨਾਲ ਕਰਨਜੀਤ ਸੋਢੀ, ਰਾਜਦੀਪ ਸੋਢੀ ਕੋਆਪ੍ਰੇਟਿਵ ਸੋਸਾਇਟੀ, ਮੇਜਰ ਸਿੱਧੂ, ਅਮਰਜੀਤ ਸਿੱਧੂ, ਅਮਰੀਕ ਸਿੰਘ ਬੁੱਢੇਸ਼ਾਹ ਢੰਡੀ, ਦਲਵਿੰਦਰ ਸਿੰਘ ਆਦਿ ਮੌਜੂਦ ਸਨ।
ਬਿਜਲੀ ਸਪਾਰਕਿੰਗ ਨਾਲ ਲੱਗੀ ਨਾੜ ਨੂੰ ਅੱਗ, ਮੌਕੇ 'ਤੇ ਨਹੀਂ ਪਹੁੰਚੀ ਫਾਇਰ ਬ੍ਰਿਗੇਡ
NEXT STORY