ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਇਥੋਂ ਦੇ ਨੇੜਲੇ ਪਿੰਡ ਮਧੀਰ ਦੇ ਫੋਕਲ ਪੁਆਇੰਟ ਦੇ ਬਿਲਕੁਲ ਸਾਹਮਣੇ ਬਿਜਲੀ ਦੀ ਸਪਾਰਕਿੰਗ ਨਾਲ ਅਚਾਨਕ ਖੇਤ 'ਚ ਅੱਗ ਲੱਗ ਲਈ, ਜਿਸ ਨਾਲ ਨਾਂੜ ਬੁਰੀ ਤਰ੍ਹਾਂ ਦੇ ਨਾਲ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ 'ਤੇ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਪਰ ਮੌਕੇ 'ਤੇ ਫਾਇਰ ਬ੍ਰਿਗੇਡ ਨਹੀਂ ਪਹੁੰਚੀ। ਇਸ ਤੋਂ ਬਾਅਦ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ।
ਇਸ ਮੌਕੇ ਕਿਸਾਨ ਨਰਜਿੰਦਰ ਸਿੰਘ, ਸੁਖਦੇਵ ਸਿੰਘ, ਨਾਇਬ ਸਿੰਘ ਸਰਪੰਚ, ਮਲਕੀਤ ਸਿੰਘ, ਜਸਵੀਰ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਅਚਾਨਕ ਬਿਜਲੀ ਸਪਾਰਕਿੰਗ ਨਾਲ ਖੇਤ 'ਚ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ 11 ਏਕੜ ਨਾਲ ਨਾੜ ਨੂੰ ਆਪਣੀ ਚਪੇਟ 'ਚ ਲੈ ਲਿਆ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਸਮੇਂ ਰਹਿੰਦੇ ਸੂਚਿਤ ਕਰ ਦਿੱਤਾ ਸੀ ਪਰ ਫਾਇਰ ਬ੍ਰਿਗੇਡ ਮੌਕੇ 'ਤੇ ਨਹੀਂ ਪਹੁੰਚੀ, ਜਿਸ ਨਾਲ ਕਿਸਾਨਾਂ 'ਚ ਰੋਸ ਪਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਕਿਸਾਨਾਂ ਨੇ ਖੁਦ ਹਿੰਮਤ ਦਿਖਾਉਂਦੇ ਹੋਏ ਦਰਖਤ ਦੀਆਂ ਟਾਹਣੀਆਂ ਨਾਲ ਅੱਗ 'ਤੇ ਕਾਬੂ ਪਾਇਆ। ਜੇਕਰ ਸਮੇਂ ਰਹਿੰਦੇ ਅੱਗ 'ਤੇ ਕਾਬੂ ਨਹੀਂ ਪਾਇਆ ਜਾਦਾ ਤਾਂ ਅੱਗ ਹਵਾ ਨਾਲ ਫੋਕਲ ਪੁਆਇੰਟ ਵੱਲੋਂ ਆਪਣਾ ਰੁਖ ਕਰ ਲੈਂਣੀ। ਕਿਸਾਨਾਂ ਨੇ ਦੱਸਿਆ ਕਿ ਬਚਾਅ ਇਹ ਰਿਹਾ ਹੈ ਕਿ ਕਣਕ ਨੂੰ ਕੁਝ ਦਿਨ ਪਹਿਲਾ ਹੀ ਵੱਢ ਲਿਆ ਗਿਆ ਸੀ ਨਹੀਂ ਤਾਂ ਬਹੁਤ ਬੜਾ ਨੁਕਸਾਨ ਹੋ ਜਾਂਦਾ।
ਪਟਿਆਲਾ : 'ਕੋਹਲੀ ਸਵੀਟਸ' ਨੂੰ ਲੱਗੀ ਭਿਆਨਕ ਅੱਗ, ਤਿੰਨੇ ਮੰਜ਼ਿਲਾ ਸੜ ਕੇ ਸੁਆਹ
NEXT STORY