ਚੰਡੀਗੜ੍ਹ (ਹਾਂਡਾ) : ਡੇਰਾ ਪ੍ਰਮੁੱਖ ਰਾਮ ਰਹੀਮ ਖਿਲਾਫ ਚੱਲ ਰਹੇ ਰਣਜੀਤ ਸਿੰਘ ਕਤਲ ਕੇਸ 'ਚ ਜੱਜ ਬਦਲਣ ਦੀ ਮੰਗ ਦੀ ਪਟੀਸ਼ਨ 'ਤੇ ਸੋਮਵਾਰ ਨੂੰ ਫੈਸਲਾ ਨਹੀਂ ਹੋ ਸਕਿਆ। ਦਰਅਸਲ ਮਾਮਲਾ ਹਾਈਕੋਰਟ ਦੇ ਜਸਟਿਸ ਅਨੁਪਿੰਦਰ ਗਰੇਵਾਲ ਦੀ ਅਦਾਲਤ 'ਚ ਸੁਣਵਾਈ ਲਈ ਤੈਅ ਸੀ ਪਰ ਜਸਟਿਸ ਅਨੁਪਿੰਦਰ ਗਰੇਵਾਲ ਨੇ ਨਿਜੀ ਕਾਰਨਾਂ ਦਾ ਹਵਾਲਾ ਦੇ ਕੇ ਮਾਮਲੇ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਅਲੱਗ ਕਰਦਿਆਂ ਇਹ ਮਾਮਲਾ ਚੀਫ ਜਸਟਿਸ ਨੂੰ ਹੋਰ ਬੈਂਚ ਕੋਲ ਰੈਫਰ ਕਰਨ ਲਈ ਭੇਜ ਦਿੱਤਾ।
ਹੁਣ ਚੀਫ ਜਸਟਿਸ ਤੈਅ ਕਰਨਗੇ ਕਿ ਇਸ ਮਾਮਲੇ 'ਚ ਕਿਹੜੀ ਬੈਂਚ ਸੁਣਵਾਈ ਕਰੇਗੀ। ਪਟੀਸ਼ਨਰ ਕ੍ਰਿਸ਼ਨ ਲਾਲ ਨੇ ਕਿਹਾ ਸੀ ਕਿ ਗੁਰਮੀਤ ਰਾਮ ਰਹੀਮ ਖਿਲਾਫ ਪਹਿਲਾਂ ਹੀ ਦੋ ਮਾਮਲਿਆਂ 'ਚ ਜਗਦੀਪ ਸਿੰਘ ਸਜ਼ਾ ਸੁਣਾ ਚੁੱਕੇ ਹਨ, ਇਸ ਲਈ ਤੀਜੇ ਮਾਮਲੇ 'ਚ ਉਹ ਕਿਸੇ ਹੋਰ ਜੱਜ ਤੋਂ ਸੁਣਵਾਈ ਕਰਾਉਣਾ ਚਾਹੁੰਦੇ ਹਨ। ਸੀ. ਬੀ. ਆਈ. ਕੋਰਟ ਨੇ ਇਹ ਪਟੀਸ਼ਨ ਰੱਦ ਕਰ ਦਿੱਤੀ ਸੀ।
ਸੈਕਸ ਤੇ ਹਿੰਸਾ ਬੱਚਿਆਂ ਨੂੰ ਸਭ ਤੋਂ ਵੱਧ ਬਣਾ ਰਹੇ ਹਨ ‘ਅਪਰਾਧੀ’ (ਵੀਡੀਓ)
NEXT STORY