ਅੰਮ੍ਰਿਤਸਰ, (ਅਰੁਣ)- ਬੀਤੀ 25 ਮਈ ਨੂੰ ਰਣਜੀਤ ਐਵੀਨਿਊ ਇਲਾਕੇ ’ਚ ਖਾਣਾ ਖਾਣ ਆਏ ਮੈਡੀਕਲ ਸਟੂਡੈਂਟ ਸ਼ਿਵਾਂਸ਼ ਤੇ ਉਸ ਦੇ ਸਾਥੀਆਂ ਕੋਲੋਂ ਪਿਸਤੌਲ ਦੀ ਨੋਕ ’ਤੇ ਹਾਂਡਾ ਸਿਟੀ ਕਾਰ ਖੋਹ ਕੇ ਦੌਡ਼ੇ ਲੁਟੇਰਿਆਂ ਖਿਲਾਫ ਦਰਜ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦਿਅਾਂ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਕਰੀਬ ਇਕ ਮਹੀਨੇ ਬਾਅਦ ਖੋਹੀ ਉਕਤ ਕਾਰ ਨੂੰ ਏਅਰਪੋਰਟ ਰੋਡ ਸਥਿਤ ਹੋਟਲ ਰੈਡੀਸਨ ਬਲਿਊ ਨੇਡ਼ਿਓਂ ਬਰਾਮਦ ਕਰ ਲਿਆ ਹੈ। ਹਾਲਾਂਕਿ ਕਾਰ ਖੋਹ ਕੇ ਦੌਡ਼ੇ ਮੁਲਜ਼ਮ ਪੁਲਸ ਦੀ ਗ੍ਰਿਫਤ ਵਿਚ ਨਹੀਂ ਆ ਸਕੇ।
ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਅਾਂ ਦੀ ਪਛਾਣ ਦਾ ਖੁਲਾਸਾ ਕਰਦਿਅਾਂ ਡੀ. ਸੀ. ਪੀ. ਇਨਵੈਸਟੀਗੇਸ਼ਨ ਜਗਮੋਹਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਪਲਾਹ ਸਾਹਿਬ ਵਾਸੀ ਲੱਖਾ ਤੇ ਉਸ ਦੇ 2 ਹੋਰ ਸਾਥੀਆਂ ਵਜੋਂ ਹੋਈ ਹੈ, ਜਿਨ੍ਹਾਂ ਖਿਲਾਫ ਪਹਿਲਾਂ ਵੀ ਥਾਣਾ ਕੰਬੋਅ ਵਿਖੇ ਲਡ਼ਾਈ-ਝਗਡ਼ੇ ਦੇ ਮਾਮਲੇ ਦਰਜ ਪਾਏ ਗਏ ਹਨ।
22 ਲੱਖ ਦੀ ਲੁੱਟ ਦੇ ਮਾਮਲੇ ’ਚ ਕੁਝ ਸ਼ੱਕੀ ਮੁਲਜ਼ਮ ਗ੍ਰਿਫਤਾਰ
2 ਦਿਨ ਪਹਿਲਾਂ ਹੋਈ 22 ਲੱਖ ਦੀ ਲੁੱਟ ਦੇ ਮਾਮਲੇ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਬੋਲਦਿਆਂ ਡੀ. ਸੀ. ਪੀ. ਇਨਵੈਸਟੀਗੇਸ਼ਨ ਜਗਮੋਹਨ ਸਿੰਘ ਨੇ ਦੱਸਿਆ ਕਿ ਲੁੱਟ ਦੇ ਇਸ ਮਾਮਲੇ ਸਬੰਧੀ ਪੁਲਸ ਵੱਲੋਂ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ ਅਤੇ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁਲਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਦੇ ਹੱਥ ਕੁਝ ਅਹਿਮ ਸੁਰਾਗ ਲੱਗੇ ਹਨ ਤੇ ਜਲਦ ਹੀ ਇਸ ਮਾਮਲੇ ਨੂੰ ਵੀ ਬੇਪਰਦ ਕੀਤਾ ਜਾਵੇਗਾ।
ਜੋਧਪੁਰ ਦੇ ਨਜ਼ਰਬੰਦੀਆਂ ਨਾਲ ਕਾਂਗਰਸ ਵੱਲੋਂ ਕੀਤੀ ਬੇਇਨਸਾਫੀ 'ਤੇ ਮੁਆਫ਼ੀ ਮੰਗਣ ਕੈਪਟਨ : ਆਪ
NEXT STORY