ਚੰਡੀਗੜ੍ਹ : ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਐੱਚ. ਐੱਸ. ਫੂਲਕਾ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਬ੍ਰਹਮਪੁਰਾ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਨੂੰ ਸਿਆਸੀ ਹੱਥਾਂ 'ਚੋਂ ਕੱਢਣ ਲਈ ਫੂਲਕਾ ਵਲੋਂ ਲਿਆ ਗਿਆ ਫੈਸਲਾ ਸ਼ਲਾਘਾਯੋਗ ਹੈ ਅਤੇ ਸਾਡੇ ਤੇ ਫੂਲਕਾ ਦਾ ਮਕਸਦ ਇਕ ਹੈ, ਇਸ ਲਈ ਉਹ ਜ਼ਰੂਰ ਫੂਲਕਾ ਦਾ ਸਾਥ ਦੇਣਗੇ। ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ ਟਕਸਾਲੀ ਦੇ ਲੀਡਰਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ ਲੜੀਆਂ ਜਾਣਗੀਆਂ ਅਤੇ ਬਾਦਲ ਪਰਿਵਾਰ ਨੂੰ ਪੰਜਾਬ ਦੀ ਸਿਆਸਤ 'ਚੋਂ ਚੱਲਦਾ ਕੀਤਾ ਜਾਵੇਗਾ।
ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਅਕਾਲੀ ਦਲ ਅੱਜ ਸਿਰਫ ਇਕ ਪ੍ਰਾਈਵੇਟ ਲਿਮਟਿਡ ਬਣ ਕੇ ਰਹਿ ਗਿਆ ਹੈ ਅਤੇ ਕੋਈ ਵੀ ਇਸ ਦਾ ਹਿੱਸਾ ਬਣਨ ਨੂੰ ਤਿਆਰ ਨਹੀਂ ਹੈ। ਸੇਖਵਾਂ ਨੇ ਕਿਹਾ ਕਿ ਉਨ੍ਹਾਂ ਲੰਮਾ ਸਮਾਂ ਪਾਰਟੀ ਲਈ ਈਮਾਨਦਾਰੀ ਨਾਲ ਕੰਮ ਕੀਤਾ ਪਰ ਬਾਦਲ ਪਰਿਵਾਰ ਨੇ ਪਾਰਟੀ 'ਤੇ ਕਬਜ਼ਾ ਕਰ ਲਿਆ। ਇਸ ਦੇ ਨਾਲ ਹੀ ਸੇਖਵਾਂ ਨੇ ਇਕ ਵਾਰ ਫਿਰ ਬਾਦਲਾਂ ਨਾਲ ਸੁਲਾਹ ਤੋਂ ਕੋਰੀ ਨਾਂਹ ਕਰ ਦਿੱਤੀ ਹੈ।
ਜਲੰਧਰ: ਪੁੱਡਾ ਕੰਪਲੈਕਸ 'ਚ ਐਕਸਿਸ ਬੈਂਕ ਦੇ ਬਾਹਰ ਚੱਲੀ ਗੋਲੀ
NEXT STORY