ਪੰਚਕੂਲਾ — ਸਾਧਵੀਆਂ ਦੇ ਬਲਾਤਕਾਰ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਰੋਜ਼ ਉਸ 'ਤੇ ਨਵੇਂ-ਨਵੇਂ ਰਾਜ਼ਾ ਦੇ ਖੁਲਾਸੇ ਹੋ ਰਹੇ ਹਨ। ਇਸ ਦੇ ਨਾਲ ਹੀ ਰਾਮ ਰਹੀਮ 'ਤੇ ਕਤਲ ਦੇ ਦੋਸ਼ ਦੀ ਰੋਜ਼-ਰੋਜ਼ ਸੁਣਵਾਈ ਹੋ ਰਹੀ ਹੈ। ਇਸ ਮਾਮਲੇ 'ਚ ਅੱਜ ਦੀ ਸੁਣਵਾਈ ਦੇ ਦੌਰਾਨ ਆਰਸੀ 8 ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ 'ਚ ਆਖਰੀ ਬਹਿਸ ਹੋਵੇਗੀ। ਪੰਚਕੂਲਾ ਦੀ ਇਸ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਦੀ ਇਹ ਕਾਰਵਾਈ ਅੱਜ ਦੁਪਹਿਰ ਬਾਅਦ ਸ਼ੁਰੂ ਹੋਵੇਗੀ। ਰਾਮ ਰਹੀਮ ਵੀਡੀਓ ਕਾਨਫਰੇਂਸਿੰਗ ਦੇ ਜ਼ਰੀਏ ਅਦਾਲਤ 'ਚ ਪੇਸ਼ ਹੋਣਗੇ। ਰਣਜੀਤ ਸਿੰਘ ਕਤਲ ਮਾਮਲੇ 'ਚ ਕ੍ਰਿਸ਼ਣ ਲਾਲ , ਅਵਤਾਰ ਸਿੰਘ, ਜਸਬੀਰ, ਸਬਦਿਲ ਅਤੇ ਇੰਦਰਸੇਨ ਦੋਸ਼ੀਆਂ ਨੂੰ ਵੀ ਸੀ.ਬੀ.ਆਈ. ਕੋਰਟ 'ਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ 'ਚ ਅੱਜ ਦੋਵਾਂ ਪੱਖਾਂ ਦੇ ਵਕੀਲਾਂ ਦੀ ਬਹਿਸ ਹੋਵੇਗੀ।
ਰਣਜੀਤ ਕਤਲ ਕੇਸ
10 ਜੁਲਾਈ 2002 ਨੂੰ ਡੇਰੇ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਰਣਜੀਤ ਦਾ ਕਤਲ ਹੋਇਆ ਸੀ। ਡੇਰਾ ਪ੍ਰਬੰਧਕ ਨੂੰ ਸ਼ੱਕ ਸੀ ਕਿ ਰਣਜੀਤ ਨੇ ਸਾਧਵੀ ਬਲਾਤਕਾਰ ਦੀ ਚਿੱਠੀ ਆਪਣੀ ਭੈਣ ਤੋਂ ਲਿਖਵਾਈ ਸੀ। ਪੁਲਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਦੇ ਪਿਤਾ ਨੇ ਜਨਵਰੀ 2003 'ਚ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ।
ਦੂਸਰੇ ਪਾਸੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ ਦੀ ਅਗਲੀ ਸੁਣਵਾਈ ਹੁਣ 22 ਸਤੰਬਰ ਨੂੰ ਹੋਵੇਗੀ। ਇਸ ਮਾਮਲੇ 'ਚ ਹੁਣ ਰਾਮ ਰਹੀਮ ਦਾ ਡਰਾਈਵਰ ਖੱਟਾ ਸਿੰਘ ਵੀ ਬਿਆਨ ਦੇਣ ਲਈ ਤਿਆਰ ਹੋ ਗਿਆ ਹੈ।
ਨਵੀਂ ਵਾਰਡਬੰਦੀ ਦੀ ਸੂਚੀ ਹੋਈ ਤਿਆਰ, ਪਟਿਆਲਾ ਨਗਰ ਨਿਗਮ 'ਚ ਪਹਿਲੀ ਵਾਰ ਪਹੁੰਚਣਗੀਆਂ 30 ਮਹਿਲਾ ਕੌਂਸਲਰ
NEXT STORY