ਬਟਾਲਾ/ਧਾਰੀਵਾਲ (ਬੇਰੀ, ਖੋਸਲਾ, ਬਲਬੀਰ) - ਥਾਣਾ ਧਾਰੀਵਾਲ ਦੇ ਅਧੀਨ ਆਉਂਦੇ ਪਿੰਡ ਲੇਹਲ ਦੀ ਨਾਬਾਲਗ ਲੜਕੀ ਨੂੰ ਵਰਗਲਾ ਕੇ ਲੈ ਜਾਣ ਅਤੇ ਉਸ ਨਾਲ ਜ਼ਬਰ ਜ਼ਨਾਹ ਕਰਨ ਦੇ ਸਬੰਧ 'ਚ ਧਾਰੀਵਾਲ ਪੁਲਸ ਨੇ ਕੇਸ ਦਰਜ ਕਰ ਲਿਆ। ਥਾਣਾ ਧਾਰੀਵਾਲ ਦੇ ਮੁੱਖੀ ਕੁਲਦੀਪ ਸਿੰਘ ਅਤੇ ਐੱਸ. ਐੱਚ. ਓ ਮਨਜੀਤ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਪਿੰਡ ਲੇਹਲ ਦੀ ਰਹਿਣ ਵਾਲੀ ਲਗਭਗ 14 ਸਾਲਾ ਨਾਬਾਲਗ ਲੜਕੀ ਨੇ ਪੁਲਸ ਨੂੰ ਦਸਿਆ ਕਿ ਉਹ ਪਿੰਡ ਦੇ ਹੀ ਸਰਕਾਰੀ ਸਕੂਲ ਦੀ ਦੱਸਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਸੰਨੀ ਪੁੱਤਰ ਪ੍ਰੇਮ ਮਸੀਹ ਵਾਸੀ ਪਿੰਡ ਰੋੜੀ ਹਾਲ ਵਾਸੀ ਪਿੰਡ ਲੇਹਲ ਨਾਲ ਉਸਦੇ ਪਿਛਲੇ ਲਗਭਗ ਅੱਠ ਮਹੀਨਿਆਂ ਤੋਂ ਫ੍ਰੈਂਡਸ਼ਿੱਪ ਚੱਲ ਰਹੀ ਹੈ ਅਤੇ ਮਿਤੀ 8-9-2017 ਨੂੰ ਸਵੇਰੇ ਲਗਭਗ 7.30 ਵਜੇ ਆਪਣੇ ਘਰ ਤੋਂ ਸਕੂਲ ਪੜ੍ਹਨ ਲਈ ਜਾ ਰਹੀ ਸੀ ਤਾਂ ਰਸਤੇ 'ਚ ਸੰਨੀ ਅਤੇ ਉਸਦੇ ਇੱਕ ਦੋਸਤ ਨੇ ਉਸਨੂੰ ਵਰਗਲਾ ਕੇ ਆਪਣੇ ਨਾਲ ਮੋਟਰਸਾਈਕਲ ਤੇ ਬੈਠਾ ਲਿਆ ਅਤੇ ਪਹਿਲਾਂ ਉਹ ਉਸਨੂੰ ਇੱਕ ਧਾਰਮਿਕ ਅਸਥਾਨ ਤੇ ਲੈ ਗਏ ਤੇ ਉਥੇ ਉਨ੍ਹਾਂ ਨੇ ਮੱਥਾ ਟੇਕਿਆ ਅਤੇ ਫਿਰ ਉਕਤ ਦੋਵਾਂ ਨੌਜਵਾਨਾਂ ਨੇ ਉਸਨੂੰ ਮੋਟਰਸਾਈਕਲ ਤੇ ਬੈਠਾ ਕੇ ਇਕ ਲਿੰਕ ਰੋਡ ਵੱਲ ਲੈ ਗਏ ਜਿਥੇ ਸੰਨੀ ਦਾ ਦੋਸਤ ਜਿਸ ਦੀ ਉਸਨੂੰ ਪਹਿਚਾਣ ਨਹੀਂ ਹੈ, ਉਨ੍ਹਾਂ ਨੂੰ ਕਮਾਦ ਦੇ ਖੇਤ ਲਾਗੇ ਛੱਡ ਕੇ ਮੋਟਰਸਾਈਕਲ ਤੇ ਮੌਕੇ ਤੋਂ ਚਲਿਆ ਗਿਆ। ਜਿਸ ਤੋਂ ਬਾਅਦ ਸੰਨੀ ਉਸਨੂੰ ਜ਼ਬਰਨ ਕਮਾਦ ਦੇ ਖੇਤ ਵੱਲ ਲੈ ਗਿਆ ਅਤੇ ਉਸ ਨਾਲ ਜ਼ਬਰ ਜ਼ਨਾਹ ਕੀਤਾ। ਜਿਸ ਤੋਂ ਬਾਅਦ ਸੰਨੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਹ ਬੜੀ ਮੁਸ਼ਕਿਲ ਨਾਲ ਖੇਤ ਤੋਂ ਬਾਹਰ ਆ ਕੇ ਆਪਣੇ ਨਾਲ ਵਾਪਰੀ ਇਸ ਮੰਦਭਾਗੀ ਘਟਨਾ ਸਬੰਧੀ ਆਪਣੇ ਪਿਤਾ ਨੂੰ ਦੱਸਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਨਾਬਾਲਗ ਲੜਕੀ ਦੇ ਬਿਆਨਾਂ ਅਨੁਸਾਰ ਸੰਨੀ ਵਿਰੁੱਧ ਧਾਰਾ 363, 366ਏ, 376, 34 ਆਈ ਪੀ ਸੀ ਤਹਿਤ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਲੁਧਿਆਣਾ : ਮਿਆਂਮਾਰ 'ਚ ਮੁਸਲਮਾਨਾਂ 'ਤੇ ਹੋ ਰਹੇ ਜ਼ੁਲਮਾਂ ਖਿਲਾਫ ਪ੍ਰਦਰਸ਼ਨ
NEXT STORY