ਫਾਜ਼ਿਲਕਾ(ਨਾਗਪਾਲ, ਲੀਲਾਧਰ)—ਥਾਣਾ ਸਿਟੀ ਪੁਲਸ ਫਾਜ਼ਿਲਕਾ ਨੇ ਇਕ ਲੜਕੀ ਨਾਲ ਜਬਰ-ਜ਼ਨਾਹ ਕਰਨ 'ਤੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਲੜਕੀ ਨੇ ਦੱਸਿਆ ਕਿ ਕਾਲੂ ਰਾਮ ਵਾਸੀ ਮੰਡੀ ਲਾਧੂਕਾ, ਮੰਗਾ ਸਿੰਘ ਵਾਸੀ ਪਿੰਡ ਸੂਰੇਵਾਲਾ ਜ਼ਿਲਾ ਹਨੂੰਮਾਨਗੜ੍ਹ (ਰਾਜਸਥਾਨ) ਅਤੇ ਰਣਜੀਤ ਸਿੰਘ ਉਸਨੂੰ 12 ਅਗਸਤ 2017 ਨੂੰ ਸਵੇਰੇ ਲਗਭਗ 9.30 ਵਜੇ ਚੁੱਕ ਕੇ ਪਿੰਡ ਸੂਰੇਵਾਲਾ ਜ਼ਿਲਾ ਹਨੂੰਮਾਨਗੜ੍ਹ ਰਾਜਸਥਾਨ ਲੈ ਗਏ ਤੇ ਉਸਦੇ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਜਾਂਚ-ਪੜਤਾਲ ਕਰਨ ਤੋਂ ਬਾਅਦ ਉਕਤ ਤਿੰਨਾਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੇ।
ਵਾਹਨ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ, ਬੱਚਾ ਜ਼ਖਮੀ
NEXT STORY