ਫ਼ਿਰੋਜ਼ਪੁਰ(ਕੁਮਾਰ)-ਇਕ ਲਡ਼ਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕਿਸੇ ਅਣਪਛਾਤੀ ਜਗ੍ਹਾ ’ਤੇ ਲਿਜਾ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਸ ਨੇ ਇਕ ਵਿਅਕਤੀ ਤੇ ਦੋ ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਏ. ਐੱਸ. ਆਈ. ਗੁਰਕੰਵਲਜੀਤ ਕੌਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀਡ਼ਤ ਲਡ਼ਕੀ ਨੇ ਦੋਸ਼ ਲਾਇਆ ਕਿ ਉਸ ਦੀ ਲਖਨ ਨਾਲ ਕਰੀਬ 3 ਸਾਲ ਤੋਂ ਦੋਸਤੀ ਤੇ ਸਰੀਰਕ ਸਬੰਧ ਰਹੇ ਹਨ ਤੇ ਕਰੀਬ ਇਕ ਸਾਲ ਤੋਂ ਅਣਬਣ ਚੱਲ ਰਹੀ ਹੈ। ਪੀਡ਼ਤ ਲਡ਼ਕੀ ਅਨੁਸਾਰ ਬੀਤੀ 19 ਜੂਨ ਨੂੰ ਲਖਨ ਦੋ ਹੋਰ ਨਾਮਲੂਮ ਵਿਅਕਤੀਆਂ ਨਾਲ ਕਾਰ ’ਚ ਆਇਆ ਤੇ ਵਿਆਹ ਦਾ ਝਾਂਸਾ ਦੇ ਕੇ ਉਸ ਨੂੰ ਨਾਲ ਲੁਧਿਆਣਾ ਵਿਖੇ ਕਿਸੇ ਅਣਪਛਾਤੀ ਜਗ੍ਹਾ ’ਤੇ ਲੈ ਗਿਆ, ਜਿਥੇ ਉਸ ਨਾਲ ਨਾਮਜ਼ਦ ਵਿਅਕਤੀ ਜਬਰ-ਜ਼ਨਾਹ ਕਰਦਾ ਰਿਹਾ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਪੀਡ਼ਤ ਲਡ਼ਕੀ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਗੁਰੂ ਨਗਰੀ ’ਚ ਮਾਨਸੂਨ ਦੀ ਦਸਤਕ, ਮੀਂਹ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
NEXT STORY