ਚੰਡੀਗੜ੍ਹ (ਸੰਦੀਪ) - ਨਾਬਾਲਿਗ ਭਤੀਜੀ ਨਾਲ ਜਬਰ-ਜ਼ਨਾਹ ਦੇ ਮਾਮਲੇ 'ਚ ਜ਼ਿਲਾ ਅਦਾਲਤ ਨੇ ਦੋਸ਼ੀ ਪਾਨੀਪਤ ਵਾਸੀ ਬਿੱਟੂ ਨੂੰ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ 'ਤੇ 55 ਹਜ਼ਾਰ ਰੁਪਏ ਦਾ ਜੁਰਮਾਨਾ ਲਾਉਂਦੇ ਹੋਏ ਉਸ ਵਿਚੋਂ 50 ਹਜ਼ਾਰ ਰੁਪਏ ਪੀੜਤਾ ਨੂੰ ਬਤੌਰ ਮੁਆਵਜ਼ਾ ਦੇਣ ਦੇ ਹੁਕਮ ਵੀ ਦਿੱਤੇ ਗਏ ਹਨ। ਪਿਛਲੇ ਸਾਲ ਮਲੋਆ ਥਾਣਾ ਪੁਲਸ ਵਲੋਂ ਦਰਜ ਕੀਤੇ ਗਏ ਮਾਮਲੇ ਮੁਤਾਬਿਕ ਥਾਣਾ ਖੇਤਰ 'ਚ ਰਹਿਣ ਵਾਲੇ ਨਾਬਾਲਿਗ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਸੀ ਕਿ 4 ਦਸੰਬਰ ਨੂੰ ਉਸਦੀ ਬੇਟੀ ਨੇ ਉਨ੍ਹਾਂ ਨੂੰ ਦੱਸਿਆ ਕਿ ਰਾਤ ਸਮੇਂ ਜਦੋਂ ਉਹ ਛੱਤ 'ਤੇ ਸੁੱਤੀ ਪਈ ਸੀ ਤਾਂ ਰਿਸ਼ਤੇ 'ਚ ਉਸਦਾ ਦੂਰ ਦਾ ਚਾਚਾ ਲਗਦਾ ਬਿੱਟੂ ਆਇਆ ਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਉਸਨੇ ਧਮਕੀ ਵੀ ਦਿੱਤੀ ਸੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਸਨੂੰ ਉਹ ਜਾਨੋਂ ਮਾਰ ਦੇਵੇਗਾ।
ਨਸ਼ਾ ਸਮੱਗਲਰਾਂ ਨੂੰ ਨਾਕਾ ਪਾਰ ਕਰਵਾਉਣ ਦੇ ਨਾਂ 'ਤੇ ਵਸੂਲੇ 8 ਲੱਖ ਤੇ 300 ਗ੍ਰਾਮ ਹੈਰੋਇਨ
NEXT STORY