ਬਠਿੰਡਾ (ਵਰਮਾ)-ਥਾਣਾ ਕੈਂਟ ਪੁਲਸ ਨੇ ਇਕ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਰਾਣੋ (ਕਾਲਪਨਿਕ ਨਾਂ) ਵਾਸੀ ਬਠਿੰਡਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਕੁਝ ਸਾਲ ਪਹਿਲਾਂ ਉਹ ਬਠਿੰਡਾ ਵਿਖੇ ਆਈਲੈਟਸ ਦਾ ਕੋਰਸ ਕਰਦੀ ਸੀ। ਇਸ ਤੋਂ ਬਾਅਦ ਉਹ ਤਲਵੰਡੀ ਸਾਬੋ ਵਿਖੇ ਜੀ. ਐੱਨ. ਐੱਮ. ਦਾ ਕੋਰਸ ਕਰਨ ਲਈ ਚਲੀ ਗਈ। ਇਸ ਦੌਰਾਨ ਸੰਦੀਪ ਸਿੰਘ ਵਾਸੀ ਨੱਤ ਨੇ ਉਸ ਦੀਆਂ ਫੋਟੋਆਂ ਆਪਣੇ ਮੋਬਾਇਲ ਵਿਚ ਖਿੱਚ ਲਈਆਂ।
ਇਸ ਤੋਂ ਬਾਅਦ ਉਸ ਦੀਆਂ ਫੋਟੋਆਂ ਨਾਲ ਛੇੜਛਾੜ ਕਰ ਕੇ ਸੋਸ਼ਲ ਮੀਡੀਆ 'ਤੇ ਪਾਉਣ ਦੀਆ ਧਮਕੀਆਂ ਦੇ ਕੇ ਬਲੈਕਮੇਲ ਕਰਦਾ ਰਿਹਾ। ਬੀਤੇ ਦਿਨੀਂ ਮੁਲਜ਼ਮ ਨੇ ਉਸ ਨੂੰ ਤਸਵੀਰਾਂ ਵਾਪਸ ਕਰਨ ਦਾ ਬਹਾਨਾ ਬਣਾ ਕੇ ਭਾਰਤ ਨਗਰ ਦੇ ਇਕ ਮਕਾਨ ਵਿਚ ਬੁਲਾ ਲਿਆ ਅਤੇ ਉੱਥੇ ਜ਼ਬਰਦਸਤੀ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਖਟਕੜ ਕਲਾਂ: ਕੈਪਟਨ ਵੱਲੋਂ ਕੀਤਾ ਗਿਆ ਸਰਦਾਰ ਭਗਤ ਸਿੰਘ ਮਿਊਜ਼ੀਅਮ ਦਾ ਉਦਘਾਟਨ
NEXT STORY