ਕਰਤਾਰਪੁਰ (ਸਾਹਨੀ)- ਬੀਤੀ ਰਾਤ ਮੋਟਰ ਸਾਇਕਲ ਸਵਾਰ ਦੋ ਨੌਜਵਾਨਾਂ ਵਲੋਂ ਆਪਣੇ ਸਾਥੀਆਂ ਸਮੇਤ ਸੁਭਾਨਪੁਰ ਸੜਕ ਕੰਡੇ ਲਿਫਟ ਦੀ ਇੰਤਜਾਰ 'ਚ ਖੜੀ ਇਕ 19 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕਰਨ ਦੀ ਖਬਰ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਸਬ ਇੰਸਪੈਕਟਰ ਸੀਮਾ ਨੇ ਦੱਸਿਆ ਕਿ ਉਕਤ ਲੜਕੀ ਨੇ ਆਪਣੇ ਬਿਆਨ 'ਚ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਭਾਣਜੇਂ ਨੂੰ ਲੈਣ ਲਈ ਕਪੂਰਥਲਾ ਤੋਂ ਲੱਖਣ ਕੇ ਪੱਡੇ ਮਿੰਨੀ ਬੱਸ ਰਾਹੀ ਗਈ ਪਰ ਸੁਭਾਨਪੁਰ ਤੋਂ ਅੱਗੇ ਬੱਸ ਨਾ ਮਿਲਣ ਕਾਰਨ ਰਾਤ ਸੜਕ ਞਤੇ ਲਿਫਟ ਦਾ ਇੰਤਜਾਰ ਕਰ ਰਹੀ ਸੀ । ਰਾਤ ਕਰੀਬ ਸਾਢੇ 9 ਵਜੇ ਮੋਟਰ ਸਾਇਕਲ ਦੋ ਨੌਜਵਾਨਾਂ ਨੇ ਉਸ ਨੂੰ ਲਿਫਟ ਦੇ ਦਿੱਤੀ ਅਤੇ ਪਿੰਡ ਲੱਖਣ ਕੇ ਪੱਡੇ ਵੱਲ ਚਲ ਪਏ ਪਰ ਦੋ ਤਿੰਨ ਕਿਲੋ ਮੀਟਰ ਦੂਰ ਜਾਣ ਤੋਂ ਬਾਅਦ ਉਨਾਂ ਆਪਣਾ ਮੋਟਰ ਸਾਇਕਲ ਕਰਤਾਰਪੁਰ ਵੱਲ ਮੋੜ ਲਿਆ। ਜਿਸ ਦਾ ਉਸਨੇ ਵਿਰੋਧ ਕੀਤਾ ਤੇ ਰੌਲਾ ਪਾਇਆ।
ਨੌਜਵਾਨ ਉਸ ਨੂੰ ਕਰਤਾਰਪੁਰ ਗਊਸ਼ਾਲਾ ਨੇੜੇ ਇਕ ਗਲੀ ਦੇ ਮਕਾਨ 'ਚ ਲੈ ਗਏ, ਜਿਥੇ ਪਹਿਲਾ ਹੀ ਦੋ ਨੌਜਵਾਨ ਮੌਜੂਦ ਸਨ, ਜਿਨ੍ਹਾਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਲੜਕੀ ਮੁਤਾਬਕ ਇਨ੍ਹਾਂ 'ਚੋਂ ਇਕ ਨੌਜਵਾਨ ਨੂੰ ਬਾਕੀ ਅਣਪਛਾਤੇ ਸਾਹਿਲ ਦੇ ਨਾਮ ਨਾਲ ਬੁਲਾ ਰਹੇ ਸਨ। ਉਹ ਸਵੇਰੇ ਕਿਸੇ ਤਰ੍ਹਾਂ ਬਾਹਰ ਨਿਕਲੀ ਤੇ ਆਪਣੇ ਰਿਸ਼ਤੇਦਾਰ ਨੂੰ ਫੋਨ ਕਰ ਕੇ ਬੁਲਾਇਆ। ਇਸ ਸਬੰਧੀ ਪੁਲਸ ਨੇ ਸਾਹਿਲ ਅਤੇ ਤਿੰਨ ਹੋਰ ਅਣਪਛਾਤੇ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬੀ ਨੌਜਵਾਨ ਬਣਿਆ USA ਪੁਲਸ ਦਾ ਸਿਪਾਹੀ
NEXT STORY