ਫਤਿਹਗੜ੍ਹ ਸਾਹਿਬ (ਮੱਗੋ) — ਸ਼ਹਿਰ 'ਚ ਜ਼ਬਰਦਸਤੀ ਘਰ ਵੜ ਕੇ ਔਰਤ ਨਾਲ ਜ਼ਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਥਾਨਕ ਪੁਲਸ ਨੇ ਇਕ ਔਰਤ ਦੀ ਸ਼ਿਕਾਇਤ 'ਤੇ ਘਰ 'ਚ ਵੜ੍ਹ ਕੇ ਦੁਸ਼ਕਰਮ ਕੀਤੇ ਜਾਣ 'ਤੇ ਦੋਸ਼ੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ, ਜਦ ਕਿ ਦੋਸ਼ੀ ਫਰਾਰ ਹੈ। ਮਹਿੰਦਰ ਕੌਰ (ਕਾਲਪਨਿਕ ਨਾਂ) ਰਜਿੰਦਰ ਸਿੰਘ ਉਰਫ ਰਾਜੂ ਨਿਵਾਸੀ ਬੱਸੀ ਪਠਾਨਾ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਕੋਲ ਲੇਬਰ ਦੀ ਰੋਟੀ ਬਨਾਉਣ ਦਾ ਕੰਮ ਕਰਦੀ ਸੀ। ਬੀਤੇ ਦਿਨ ਰਜਿੰਦਰ ਸਿੰਘ ਉਰਫ ਰਾਜੂ ਮਹਿੰਦਰ ਕੌਰ ਦੇ ਕਮਰੇ 'ਚ ਵੜ੍ਹ ਗਿਆ ਤੇ ਉਸ ਨਾਲ ਬਲਾਤਕਾਰ ਕੀਤਾ। ਪੁਲਸ ਮਾਮਲੇ ਦੀ ਜਾਂਚ 'ਚ ਜੁੱਟੀ ਹੋਈ ਹੈ।
ਚੰਡੀਗੜ੍ਹ ਛੇੜਛਾੜ ਮਾਮਲਾ : ਅਦਾਲਤ ਨੇ ਵਰਣਿਕਾ ਤੇ ਉਸ ਦੇ ਪਿਤਾ ਨੂੰ ਜਾਰੀ ਕੀਤੇ ਸੰਮਨ
NEXT STORY