ਖਰੜ (ਸ਼ਸ਼ੀ) : ਇੱਥੋਂ ਦੀ ਇਕ 23 ਸਾਲਾ ਕੁੜੀ ਨਾਲ ਇਕ ਤਾਂਤਰਿਕ ਵਲੋਂ ਤਾਂਤਰਿਕ ਵਿੱਦਿਆ ਸਿਖਾਉਣ ਦੇ ਬਹਾਨੇ ਜਬਰ-ਜ਼ਿਨਾਹ ਕੀਤੇ ਜਾਣ ਸਬੰਧੀ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਤਾਂਤਰਿਕ ਸੁਰਿੰਦਰ ਟੁੰਡਵਾਲ ਰਾਜਸਥਾਨ ਦਾ ਰਹਿਣ ਵਾਲਾ ਹੈ। ਪੀੜਤਾ ਸੋਸ਼ਲ ਮੀਡਿਆ ਰਾਹੀਂ ਉਸ ਦੇ ਸੰਪਰਕ ਵਿਚ ਆਈ। ਉਸ ਨੇ ਦੱਸਿਆ ਕਿ ਉਹ ਜੋਤਿਸ਼ ਅਤੇ ਯੋਗ ਸਿਖਾਉਣ ਦਾ ਕੰਮ ਕਰਦੀ ਸੀ ਅਤੇ ਇਸ ਸਬੰਧੀ ਹੋਰ ਅੱਗੇ ਪੜ੍ਹਾਈ ਕਰਨਾ ਚਾਹੁੰਦੀ ਸੀ।
ਉਕਤ ਤਾਂਤਰਿਕ ਵਲੋਂ ਉਸ ਨੂੰ ਸਿਖਾਉਣ ਦਾ ਭਰੋਸਾ ਦਿੱਤਾ ਗਿਆ। ਜਦੋਂ ਉੁਹ ਉਸ ਦੇ ਸੰਪਰਕ ਵਿਚ ਆਈ ਤਾਂ ਉਸ ਨੇ ਦੱਸਿਆ ਕਿ ਉਸ ’ਤੇ ਤੰਤਰ ਵਿੱਦਿਆ ਦਾ ਅਸਰ ਹੈ ਅਤੇ ਇਸ ਦਾ ਪਹਿਲਾਂ ਇਲਾਜ ਕਰਨਾ ਪਵੇਗਾ।
ਉਸ ਵਲੋਂ ਉਸ ਨੂੰ ਝਾਂਸੇ ਵਿਚ ਲੈ ਲਿਆ ਗਿਆ ਅਤੇ ਉਸ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਰਿਕਾਰਡਿੰਗ ਕਰ ਲਈ ਅਤੇ ਉਸ ਨੂੰ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਉਸ ਨੂੰ ਖਰੜ ਮਿਲਣ ਲਈ ਆਇਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਪੁਲਸ ਨੇ ਮਾਮਲਾ ਦਰਜ ਕਰ ਕੇ ਤਾਂਤਰਿਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਗੁਰੂ ਨਗਰੀ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਕਰਨ ਲਈ ਪੁਲਸ ਨੇ ਵਿਛਾਇਆ ‘ਚੱਕਰਵਿਊ’
NEXT STORY