ਮੋਗਾ (ਅਜ਼ਾਦ) : ਇੱਥੋਂ ਦੇ ਪਿੰਡ ਠੂਠਗੜ੍ਹ ਦੀ ਰਹਿਣ ਵਾਲੀ ਇਕ ਲੜਕੀ ਨੇ ਆਪਣੀ ਸਹੇਲੀ ਦੇ ਭਰਾ 'ਤੇ ਉਸ ਨਾਲ ਬਲਾਤਕਾਰ ਕਰਨ ਦੇ ਦੋਸ਼ ਲਾਏ ਹਨ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੀੜਤਾ ਨੇ ਦੱਸਿਆ ਕਿ ਉਹ ਬਿਊਟੀ ਪਾਰਲਰ ਦਾ ਕੰਮ ਸਿੱਖਦੀ ਹੈ ਅਤੇ 22 ਜੂਨ ਨੂੰ ਜਦੋਂ ਉਹ ਘਰੋਂ ਬਊਟੀ ਪਾਰਲਰ ਧਰਮਕੋਟ ਜਾ ਰਹੀ ਸੀ ਤਾਂ ਬੱਸ ਅੱਡੇ ਨੇੜੇ ਉਸ ਨੂੰ ਇੰਦਰਗੜ੍ਹ ਵਾਸੀ ਉਸ ਦੀ ਸਹੇਲੀ ਅੰਜਲੀ ਅਤੇ ਉਸ ਦੀ ਮਾਂ ਰਾਣੀ ਮਿਲ ਗਈਆਂ। ਇਹ ਦੋਵੇਂ ਉਸ ਨੂੰ ਪਹਿਲਾਂ ਤੋਂ ਜਾਣਦੀਆਂ ਸਨ।
ਫਿਰ ਦੋਵੇਂ ਹੀ ਪੀੜਤਾ ਨੂੰ ਫੁਸਲਾ ਕੇ ਆਪਣੇ ਘਰ ਲੈ ਗਈਆਂ ਅਤੇ ਕੋਲਡ ਡਰਿੰਕ 'ਚ ਨਸ਼ਾ ਮਿਲਾ ਕੇ ਉਸ ਨੂੰ ਪਿਲਾ ਦਿੱਤਾ। ਫਿਰ ਉਸ ਨੂੰ ਚੁੱਕ ਕੇ ਕਿਸੇ ਅਣਪਛਾਤੀ ਜਗਾ 'ਤੇ ਲਿਜਾਇਆ ਗਿਆ, ਜਿੱਥੇ ਉਸ ਦੀ ਸਹੇਲੀ ਦੇ ਭਰਾ ਅਮਨਦੀਪ ਸਿੰਘ ਨੇ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਕਿਸੇ ਤਰ੍ਹਾਂ 23 ਜੂਨ ਨੂੰ ਦੁਪਹਿਰ ਸਮੇਂ ਉਕਤ ਦੇ ਚੁੰਗਲ 'ਚੋਂ ਨਿਕਲ ਕੇ ਆਈ ਅਤੇ ਕਿਸੇ ਅਣਪਛਾਤੇ ਵਿਅਕਤੀ ਦੀ ਸਹਾਇਤਾ ਨਾਲ ਬਾਲ ਭਲਾਈ ਕਮੇਟੀ ਮੋਗਾ ਦੇ ਕੋਲ ਪੁੱਜੀ ਅਤੇ ਪੁਲਸ ਨੂੰ ਸੂਚਿਤ ਕੀਤਾ।
ਉਕਤ ਮਾਮਲੇ ਦੀ ਜਾਂਚ ਕਰ ਰਹੀ ਸਹਾਇਕ ਥਾਣੇਦਾਰ ਹਰਜੀਤ ਕੌਰ ਨੇ ਦੱਸਿਆ ਕਿ ਪੀੜਤਾ ਦਾ ਸਿਵਲ ਹਸਪਤਾਲ ਮੋਗਾ ਤੋਂ ਮੈਡੀਕਲ ਕਰਵਾਇਆ ਗਿਆ ਹੈ ਅਤੇ ਉਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਉਸ ਦੇ ਬਿਆਨ ਦਰਜ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿਚ ਧਰਮਕੋਟ ਪੁਲਸ ਵੱਲੋਂ ਪੀੜਤਾ ਦੀ ਸ਼ਿਕਾਇਤ 'ਤੇ ਅਮਨਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ, ਉਸ ਦੀ ਮਾਂ ਰਾਣੀ ਅਤੇ ਭੈਣ ਅੰਜਲੀ ਖਿਲਾਫ਼ ਬਲਾਤਕਾਰ ਕਰਨ ਅਤੇ ਧਮਕਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
ਬਿਨਾਂ ਤਲਾਕ ਦੂਜੀ ਪਤਨੀ ਵਿਆਹ ਕੇ ਲਿਆਇਆ, ਜਦੋਂ ਪਹਿਲੀ ਦੇ ਸਾਹਮਣੇ ਜਵਾਬ ਨਾ ਆਇਆ ਤਾਂ...
NEXT STORY