ਲੁਧਿਆਣਾ : ਬਿਨਾਂ ਤਲਾਕ ਦੂਜੀ ਪਤਨੀ ਵਿਆਹ ਕੇ ਲਿਆਉਣ ਵਾਲੇ ਪਤੀ ਸਾਹਮਣੇ ਜਦੋਂ ਪਹਿਲੀ ਪਤਨੀ ਆ ਕੇ ਸਵਾਲ ਕਰਨ ਲੱਗੀ ਤਾਂ ਪਤੀ ਨੂੰ ਕੋਈ ਜਵਾਬ ਨਾ ਆਇਆ, ਜਿਸ ਤੋਂ ਬਾਅਦ ਉਸ ਨੇ ਨਹਿਰ 'ਚ ਛਾਲ ਮਾਰ ਦਿੱਤੀ। ਉਸ ਦੇ ਪਿੱਛੇ ਉਸ ਦੀ ਦੂਜੀ ਪਤਨੀ ਵੀ ਕੁੱਦ ਗਈ ਪਰ ਚੰਗੀ ਗੱਲ ਇਹ ਰਹੀ ਕਿ ਦੋਹਾਂ ਨੂੰ ਮੌਕੇ 'ਤੇ ਬਚਾ ਲਿਆ ਗਿਆ।ਜਾਣਕਾਰੀ ਮੁਤਾਬਕ ਨਿਊ ਅਮਰ ਨਗਰ ਦੀ ਰਹਿਣ ਵਾਲੀ ਸਰਬਜੀਤ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਵਿਕਾਸ ਸ਼ਰਮਾ ਨਾਲ 2006 'ਚ ਕੋਰਟ ਮੈਰਿਜ ਹੋਈ ਸੀ। ਉਸ ਦਾ ਇਕ ਬੇਟਾ ਅਤੇ ਇਕ ਬੇਟੀ ਸੀ। ਇਸ ਦੌਰਾਨ ਉਸ ਦੇ ਪਤੀ ਨੇ ਬਿਨਾਂ ਤਲਾਕ ਦਿੱਤੇ ਕੋਮਲ ਨਾਂ ਦੀ ਔਰਤ ਨਾਲ ਵਿਆਹ ਕਰ ਲਿਆ।
ਜਦੋਂ ਸਰਬਜੀਤ ਨੂੰ ਇਸ ਬਾਰੇ ਆਪਣੇ ਪਤੀ ਵਿਕਾਸ ਨੂੰ ਪੁੱਛਿਆ ਤਾਂ ਉਸ ਨੇ ਗਿੱਲ ਨਹਿਰ 'ਚ ਛਾਲ ਮਾਰ ਦਿੱਤੀ। ਉਸ ਦੇ ਪਿੱਛੇ-ਪਿਛੇ ਦੂਜੀ ਪਤਨੀ ਕੋਮਲ ਨੇ ਵੀ ਛਾਲ ਮਾਰ ਦਿੱਤੀ। ਵਿਕਾਸ ਨੂੰ ਲੋਕਾਂ ਨੇ, ਜਦੋਂ ਕਿ ਕੋਮਲ ਨੂੰ ਪੁਲਸ ਨੇ ਬਚਾ ਲਿਆ। ਇਸ ਦੀ ਸ਼ਿਕਾਇਤ ਪੀੜਤਾ ਨੇ ਪੁਲਸ ਨੂੰ ਦਿੱਤੀ ਹੈ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਵਿਕਾਸ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
'ਕਾਲੇ ਪੀਲੀਏ' ਦੇ ਮਰੀਜ਼ਾਂ ਨੂੰ ਵੱਡੀ ਰਾਹਤ, ਸਰਕਾਰੀ ਹਸਪਤਾਲਾਂ 'ਚ ਮੁਫਤ ਮਿਲੇਗੀ ਦਵਾਈ (ਤਸਵੀਰਾਂ)
NEXT STORY