ਲੰਬੀ : ਇਥੋਂ ਨੇੜਲੇ ਇਕ ਪਿੰਡ ਵਿਚ ਇਕ ਵਿਅਕਤੀ ਵਲੋਂ 13 ਸਾਲਾ ਦਲਿਤ ਬੱਚੀ ਨਾਲ ਦੋ ਦਿਨ ਤੱਕ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਲੋਕਾਂ ਵਲੋਂ ਪੁਲਸ ਨੂੰ ਦਿੱਤੀ ਜਾਣਕਾਰੀ ਮੁਤਾਬਕ ਕੁੜੀ ਦੇ ਮਾਤਾ-ਪਿਤਾ ਯੂ. ਪੀ. ਵਿਚ ਕਿਸੇ ਵਿਆਹ ਸਮਾਗਮ ਵਿਚ ਗਏ ਹੋਏ ਸਨ। ਪਿਛੋਂ ਕੁੜੀ ਅਤੇ ਉਸ ਦੇ ਦੋ ਭਰਾ, ਜਿਨ੍ਹਾਂ ਵਿਚੋਂ ਵੱਡਾ ਨੇਤਰਹੀਣ ਹੈ ਅਤੇ ਛੋਟਾ ਸਿਰਫ ਛੇ ਸਾਲ ਦਾ ਹੈ, ਘਰ ਵਿਚ ਸਨ। ਐਤਵਾਰ ਰਾਤ ਨੂੰ ਸੁੱਖਾ ਨਾਂ ਦਾ ਇਕ ਵਿਅਕਤੀ ਉਨ੍ਹਾਂ ਦੇ ਘਰ ਆਇਆ ਅਤੇ ਕੁੜੀ ਦੇ ਵੱਡੇ ਭਰਾ ਨੂੰ ਸ਼ਰਾਬ ਪਿਆ ਕੇ ਪੂਰੀ ਤਰ੍ਹਾਂ ਟੱਲੀ ਕਰ ਦਿੱਤਾ ਜਦੋਂ ਕਿ ਛੋਟੇ ਭਰਾ ਨੂੰ ਨਸ਼ੀਲੀ ਕੋਲਡ ਡਰਿੰਕ ਦਿੱਤੀ ਅਤੇ ਚਲਾ ਗਿਆ। ਕੁਝ ਸਮੇਂ ਬਾਅਦ ਉਹ ਫਿਰ ਉਨ੍ਹਾਂ ਦੇ ਘਰ ਗਿਆ ਅਤੇ ਕੁੜੀ ਨਾਲ ਜਬਰ-ਜ਼ਨਾਹ ਕੀਤਾ। ਅਗਲੇ ਦਿਨ ਫਿਰ ਉਸ ਨੇ ਉਸ ਦੇ ਭਰਾ ਨੂੰ ਸ਼ਰਾਬ ਪਿਲਾ ਕੇ ਬੋਹੇਸ਼ ਕਰ ਦਿੱਤਾ ਅਤੇ ਕੁਝ ਸਮੇਂ ਬਾਅਦ ਆਪਣੇ ਸਾਥੀ ਕੇਵਲ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਚਲਾ ਗਿਆ। ਉਥੇ ਦੋਵਾਂ ਨੇ ਕੁੜੀ ਨਾਲ ਜ਼ਬਰਦਸਤੀ ਕੀਤੀ।
ਆਂਢ-ਗੁਆਂਢ ਦੇ ਲੋਕਾਂ ਨੂੰ ਸ਼ੱਕ ਹੋਣ 'ਤੇ ਜਦੋਂ ਉਨ੍ਹਾਂ ਨੇ ਲੜਕੀ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰੀ ਗੱਲ ਦੱਸ ਦਿੱਤੀ। ਇਸ 'ਤੇ ਉਨ੍ਹਾਂ ਨੇ ਥਾਣਾ ਕਬਰਵਾਲਾ ਦੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਲੜਕੀ ਦਾ ਮੈਡੀਕਲ ਕਰਵਾਉਣ ਉਪਰੰਤ ਸੁੱਖਾ ਅਤੇ ਕੇਵਲ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਤੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਕਾਤਲ ਪਤਨੀ ਤੇ ਪ੍ਰੇਮੀ ਨੂੰ ਸਾਥੀਆਂ ਸਮੇਤ ਉਮਰ ਕੈਦ
NEXT STORY