ਲੁਧਿਆਣਾ (ਰਾਮ) : ਫੈਕਟਰੀ ਤੋਂ ਪੈਦਲ ਜਾ ਰਹੀ ਔਰਤ ਨਾਲ ਰਾਹ ਜਾਂਦੇ ਵਿਅਕਤੀ ਵੱਲੋਂ ਚਾਕੂ ਦੀ ਨੋਕ ’ਤੇ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੋਤੀ ਨਗਰ ਦੇ ਮੁਖੀ ਸੰਜੀਵ ਕਪੂਰ ਨੇ ਦੱਸਿਆ ਕਿ 27 ਸਾਲਾ ਔਰਤ ਜੋ ਫੈਕਟਰੀ ’ਚ ਕੰਮ ਕਰਦੀ ਹੈ, ਆਪਣੀ ਡਿਊਟੀ ਖ਼ਤਮ ਕਰ ਕੇ ਘਰ ਵੱਲ ਜਾ ਰਹੀ ਸੀ। ਇਸ ਦੌਰਾਨ ਇਕ ਨਿੱਜੀ ਸਕੂਲ ਕੋਲ ਇਕ ਵਿਅਕਤੀ ਉਸ ਦਾ ਪਿੱਛਾ ਕਰਨ ਲੱਗ ਗਿਆ।
ਇਹ ਵੀ ਪੜ੍ਹੋ : ਮੋਹਾਲੀ ਦੇ ਮੇਅਰ ਅਮਰਜੀਤ ਜੀਤੀ ਨੂੰ ਨੋਟਿਸ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ
ਉਕਤ ਵਿਅਕਤੀ ਨੇ ਉਸ ਨੂੰ ਚਾਕੂ ਦਿਖਾਇਆ ਅਤੇ ਜਾਨੋਂ ਮਾਰ ਦੇਣ ਦੀ ਧਮਕੀ ਦਿੱਤੀ, ਜਿਸ ਕਾਰਨ ਉਹ ਡਰ ਗਈ ਅਤੇ ਉਹ ਮੁਲਜ਼ਮ ਉਸ ਨੂੰ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਇਕ ਪਾਰਕ ’ਚ ਲੈ ਗਿਆ। ਇੱਥੇ ਮੁਲਜ਼ਮ ਦੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਕਿਸੇ ਨੂੰ ਵੀ ਕੁੱਝ ਦੱਸਣ ’ਤੇ ਜਾਨੋਂ ਮਾਰ ਦੇਣ ਦੀ ਧਮਕੀ ਦੇ ਕੇ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : ਲੁਧਿਆਣਾ 'ਚ ਜਾਮ ਨਾਲ ਨਜਿੱਠਣ ਲਈ ਟ੍ਰੈਫਿਕ ਪੁਲਸ ਨੇ ਬਣਾਇਆ ਪਲਾਨ, ਇਨ੍ਹਾਂ ਥਾਵਾਂ 'ਤੇ ਵੱਡੇ ਵਾਹਨਾਂ ਦੀ No Entry
ਉਕਤ ਔਰਤ ਜਦੋਂ ਆਪਣੇ ਘਰ ਪੁੱਜੀ ਤਾਂ ਉਸ ਨੇ ਸਾਰੀ ਆਪ-ਬੀਤੀ ਆਪਣੇ ਪਤੀ ਨੂੰ ਦੱਸੀ, ਜਿਸ ’ਤੇ ਉਸ ਨੂੰ ਸਿਵਲ ਹਸਪਤਾਲ ’ਚ ਇਲਾਜ ਲਈ ਲਿਜਾਇਆ ਗਿਆ। ਸੰਜੀਵ ਕਪੂਰ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ’ਤੇ ਮੁਲਜ਼ਮ ਦਲਜੀਤ ਕੁਮਾਰ ਉਰਫ਼ ਗੋਲਡੀ ਵਾਸੀ ਨਿਊ ਵਿਸ਼ਵਕਰਮਾ ਕਾਲੋਨੀ ਜਮਾਲਪੁਰ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਕੁੱਟਮਾਰ ਕਰਨ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਪੁਲਸ ਮੁਲਜ਼ਮ ਨੂੰ ਫੜ੍ਹਨ ਲਈ ਛਾਪੇਮਾਰੀ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲੁਧਿਆਣਾ 'ਚ ਜਾਮ ਨਾਲ ਨਜਿੱਠਣ ਲਈ ਟ੍ਰੈਫਿਕ ਪੁਲਸ ਨੇ ਬਣਾਇਆ ਪਲਾਨ, ਇਨ੍ਹਾਂ ਥਾਵਾਂ 'ਤੇ ਵੱਡੇ ਵਾਹਨਾਂ ਦੀ No Entry
NEXT STORY