ਪਾਇਲ (ਵਿਪਨ) : ਵਿਧਾਨ ਸਭਾ ਹਲਕਾ ਪਾਇਲ ਅੰਦਰ ਰਾੜਾ ਸਾਹਿਬ ਵਿਖੇ ਧੜੱਲੇ ਦੇ ਨਾਲ ਸ਼ਰੇਆਮ ਗੈਰ ਕਾਨੂੰਨੀ ਤਰੀਕੇ ਨਾਲ ਲਾਟਰੀ ਦੀਆਂ ਦੁਕਾਨਾਂ ਚੱਲ ਰਹੀਆਂ ਹਨ। ਇਨ੍ਹਾਂ ਦੁਕਾਨਾ 'ਚ ਗਰੀਬ ਲੋਕਾਂ ਨੂੰ 10 ਰੁਪਏ ਬਦਲੇ 90 ਰੁਪਏ ਦੇਣ ਦਾ ਲਾਲਚ ਦੇ ਕੇ ਉਨ੍ਹਾਂ ਦੀ ਲੁੱਟ ਕੀਤੀ ਜਾਂਦੀ ਹੈ। ਨੇਪਾਲ ਦੀ ਲਾਟਰੀ ਹੋਣ ਦਾ ਝਾਂਸਾ ਦੇ ਕੇ ਦੁਕਾਨਾਂ ਅੰਦਰ ਬੈਠੇ ਕਰਿੰਦੇ ਖ਼ੁਦ ਹੀ ਨੰਬਰ ਕੱਢਦੇ ਹਨ ਅਤੇ ਇਹ ਲਾਟਰੀ ਦਿਨ 'ਚ 12 ਘੰਟੇ ਚੱਲਦੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਸ਼ਹਿਰ 'ਚ ਧਾਰਾ-144 ਲਾਗੂ ਕਰਕੇ ਲਾਈ ਇਹ ਰੋਕ
ਹਰ 15 ਮਿੰਟ ਬਾਅਦ ਤਿੰਨ ਨੰਬਰ ਕੱਢੇ ਜਾਂਦੇ ਹਨ। ਲਾਟਰੀ ਵਾਲਿਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਇਨ੍ਹਾਂ ਨੂੰ ਪੁਲਸ ਦਾ ਕੋਈ ਖ਼ੌਫ ਨਹੀਂ ਦਿਖਾਈ ਦੇ ਰਿਹਾ ਅਤੇ ਪੁਲਸ ਵੀ ਇਨ੍ਹਾਂ 'ਤੇ ਰਹਿਮ ਕਰ ਰਹੀ ਹੈ। ਜਦੋਂ ਰਾੜਾ ਸਾਹਿਬ ਵਿਖੇ ਚੱਲ ਰਹੇ ਲਾਟਰੀ ਦੇ ਗੈਰ ਕਾਨੂੰਨੀ ਧੰਦੇ ਨੂੰ ਕੈਮਰੇ 'ਚ ਕੈਦ ਕੀਤਾ ਗਿਆ ਤਾਂ ਇਸਦਾ ਸਰਗਨਾ ਕੈਮਰਾ ਬੰਦ ਕਰਨ ਦੀਆਂ ਧਮਕੀਆਂ ਦੇਣ ਲੱਗਾ।
ਇਹ ਵੀ ਪੜ੍ਹੋ : ਹੁਣ ਸੌਖੀ ਨਹੀਂ ਹੋਵੇਗੀ ਪੰਜਾਬ 'ਚ ਨਕਲੀ ਸ਼ਰਾਬ ਦੀ ਵਿਕਰੀ, ਸਰਕਾਰ ਲਾਗੂ ਕਰੇਗੀ ਇਹ ਪ੍ਰਣਾਲੀ
ਕੈਮਰੇ ਨੂੰ ਦੇਖ ਕੇ ਇਹ ਧੰਦਾ ਕਰਨ ਵਾਲੇ ਦੁਕਾਨਾਂ 'ਚੋਂ ਭੱਜ ਨਿਕਲੇ। ਉਥੇ ਮੌਜੂਦ ਕੁੱਝ ਗਰੀਬ ਲੋਕਾਂ ਨੇ ਦੱਸਿਆ ਕਿ ਉਹ ਲਾਟਰੀ ਖੇਡਣ ਆਉਂਦੇ ਹਨ ਅਤੇ 10-50 ਰੁਪਏ ਦੀ ਲਾਟਰੀ ਪਾ ਲੈਂਦੇ ਹਨ। ਨੰਬਰ ਆਉਣ 'ਤੇ 10 ਰੁਪਏ ਦੇ 90 ਰੁਪਏ ਮਿਲਦੇ ਹਨ। ਇਸ ਪੂਰੇ ਧੰਦੇ ਨੂੰ ਲੈ ਕੇ ਪਾਇਲ ਦੇ ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਨੇ ਪੁਲਸ ਉੱਪਰ ਸਵਾਲ ਚੁੱਕਦੇ ਹੋਏ ਕਿਹਾ ਕਿ ਜਦੋਂ ਦੀ ਕਾਂਗਰਸ ਸਰਕਾਰ ਆਈ ਹੈ, ਪਾਇਲ ਅੰਦਰ ਘਰ-ਘਰ ਨਸ਼ਾ ਤਾਂ ਵਿਕਦਾ ਹੀ ਸੀ ਕਿ ਲਾਟਰੀ ਦਾ ਧੰਦਾ ਵੀ ਸ਼ਰੇਆਮ ਹੋਣ ਲੱਗ ਪਿਆ ਹੈ ਅਤੇ ਪੁਲਸ ਅੱਖਾਂ ਬੰਦ ਕਰਕੇ ਬੈਠੀ ਹੈ।
ਇਹ ਵੀ ਪੜ੍ਹੋ : ਨੌਜਵਾਨ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਜਵਾਈ ਦਾ ਖ਼ੌਫਨਾਕ ਕਾਰਾ ਅੱਖੀਂ ਦੇਖ ਦਹਿਲ ਗਿਆ ਦਿਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਿੱਧੂ ਨੂੰ ਪ੍ਰਧਾਨ ਬਣਾਉਣ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਵਿਧਾਇਕ ਗਿਲਜ਼ੀਆਂ ਨੇ ਕੈਪਟਨ ਬਾਰੇ ਆਖੀ ਵੱਡੀ ਗੱਲ
NEXT STORY