ਅੰਮ੍ਰਿਤਸਰ (ਅਨਜਾਣ) - ਪੰਜਾਬ ‘ਚ ਕੋਰੋਨਾ ਕਾਰਣ ਜਾਨ ਗਵਾਉਣ ਵਾਲਿਆਂ ਦੇ ਪਰਿਵਾਰ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇਣੀ ਚਾਹੀਦੀ ਹੈ। ਉਕਤ ਮੰਗ ਆਮ ਆਦਮੀ ਪਾਰਟੀ ਵੱਲੋਂ ਰੱਖੀ ਗਈ ਮੀਟਿੰਗ ਵਿੱਚ ਗੱਲਬਾਤ ਕਰਦਿਆਂ ਪੰਜਾਬ ਜਾਇੰਟ ਸੈਕਟਰੀ ਅਸ਼ੋਕ ਤਲਵਾਰ, ਦਿਹਾਤੀ ਪ੍ਰਧਾਨ ਹਰਵੰਤ ਸਿੰਘ ਉਮਰਾਨੰਗਲ, ਦਿਹਾਤੀ ਕੋ ਪ੍ਰਧਾਨ ਮੈਡਮ ਸੀਮਾ ਸੋਢੀ, ਜ਼ਿਲ੍ਹਾ ਯੂਥ ਪ੍ਰਧਾਨ ਭਗਵੰਤ ਸਿੰਘ ਕੰਵਲ ਤੇ ਐੱਸ.ਸੀ.ਵਿੰਗ ਦੇ ਡਾ: ਇੰਦਰਪਾਲ ਨੇ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰਦੇ ਹੋਏ ਕੀਤੀ ਹੈ।
ਪੜ੍ਹੋ ਇਹ ਵੀ ਖਬਰ - ਪੰਜਾਬ ਦੇ ਇਸ ਜ਼ਿਲ੍ਹੇ ’ਚ ਵੀ ਬਲੈਕ ਫ਼ੰਗਸ ਨੇ ਦਿੱਤੀ ਦਸਤਕ, ਸਾਹਮਣੇ ਆਏ 2 ਸ਼ੱਕੀ ਮਰੀਜ਼
ਉਨ੍ਹਾਂ ਕਿਹਾ ਕਿ ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਸੁਚੱਜੇ ਪ੍ਰਬੰਧ ਕਰਨ ਅਤੇ ਪੀੜ੍ਹਤ ਪਰਿਵਾਰਾਂ ਦੀ ਮਾਲੀ ਮਦਦ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਪੀੜ੍ਹਤ ਪਰਿਵਾਰਾਂ ਦੇ ਚੰਗੇ ਬਸਰ ਲਈ ਨਗਦ ਰਾਸ਼ੀ ਅਤੇ ਪੈਨਸ਼ਨ ਦੇਣ ਦਾ ਐਲਾਨ ਕਰੇ। ਕੇਜਰੀਵਾਲ ਸਰਕਾਰ ਦੀ ਤਰਜ ’ਤੇ ਕਮਾਉਣ ਵਾਲੇ ਦੀ ਮੌਤ ਹੋਣ ‘ਤੇ 50 ਹਜ਼ਾਰ ਰੁਪਏ ਦਾ ਮੁਆਵਜ਼ਾ ਅਤੇ ਬਿਨਾ ਰਾਸ਼ਨ ਕਾਰਡ ਦੇ ਮੁਫ਼ਤ ਰਾਸ਼ਨ ਦੇਣ ਦੇ ਨਾਲ-ਨਾਲ ਅਨਾਥ ਹੋਏ ਬੱਚਿਆਂ ਨੂੰ ਹਰ ਮਹੀਂਨੇ ਖਾਣ-ਪੀਣ ਦੇ ਨਾਲ ਵਿੱਤੀ ਸਹਾਇਤਾ, ਰਹਿਣ-ਸਹਿਣ ਤੇ ਪੜ੍ਹਾਈ ਦਾ ਖਰਚਾ ਦੇਵੇ।
ਪੜ੍ਹੋ ਇਹ ਵੀ ਖਬਰ - ਫੌਜੀ ਪ੍ਰੇਮੀ ਨੇ ਵਿਆਹ ਤੋਂ ਕੀਤਾ ਇਨਕਾਰ, ਕੁੜੀ ਨੇ ਖ਼ੌਫ਼ਨਾਕ ਕਦਮ ਚੁੱਕ ਸੁਸਾਇਡ ਨੋਟ ’ਚ ਦੱਸਿਆ ਅਸਲ ਸੱਚ
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਕੋਰੋਨਾ ਯੋਧੇ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਕੋਰੋਨਾ ਨਾਲ ਹੋਈ ਮੋਤ ਕਾਰਣ ਪ੍ਰੀਵਾਰ ਨੂੰ 50 ਹਜ਼ਾਰ ਰੁਪਏ ਦੇ ਮੁਆਵਜ਼ੇ ਨਾਲ 25 ਹਜ਼ਾਰ ਮਹੀਨਾ ਪੈਨਸ਼ਨ ਤੇ ਜਿਹੜੇ ਬੱਚੇ ਕੋਰੋਨਾ ਕਾਰਣ ਅਨਾਥ ਹੋਏ ਹਨ, ਨੂੰ 25 ਹਜ਼ਾਰ ਰੁਪਏ ਮੁਆਵਜ਼ੇ ਦੇ ਨਾਲ-ਨਾਲ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਸੈਕਟਰੀ ਇਕਬਾਲ ਸਿੰਘ ਭੁੱਲਰ, ਖਜ਼ਾਨਚੀ ਵਿੱਪਣ ਸਿੰਘ, ਅਨਿਲ ਮਹਾਜਨ, ਮੀਡੀਆ ਇੰਚਾਰਜ਼ ਵਿਕਰਮਜੀਤ ਵਿੱਕੀ ਆਦਿ ਵਲੰਟੀਅਰ ਹਾਜ਼ਰ ਸਨ।
ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ
‘ਕੋਰੋਨਾ ਪੀੜਤ ਮਰੀਜ਼ਾਂ ਲਈ ਆਕਸੀਜਨ ਸੈਂਟਰ ਸੁਖਬੀਰ ਬਾਦਲ 22 ਮਈ ਨੂੰ ਕਰਨਗੇ ਸਮਰਪਿਤ’
NEXT STORY