ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ, ਪਵਨ) - ਸ਼ਹਿਰ ਦੇ ਬੱਲਮਗੜ੍ਹ ਰੋਡ 'ਤੇ ਕਬਾੜ ਦੀ ਦੁਕਾਨ 'ਤੇ ਕੰਮ ਕਰਦੇ ਮਜ਼ਦੂਰ ਵਲੋਂ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਆਪਣੇ ਮੋਬਾਇਲ 'ਤੇ ਵੀਡੀਓ ਬਣਾਉਂਦੇ ਹੋਏ 5 ਵਿਅਕਤੀਆਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਸੂਚਨਾ ਮਿਲਣ 'ਤੇ ਪਹੁੰਚੀ ਥਾਣਾ ਸਿਟੀ ਦੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਰਵੀ ਕੁਮਾਰ (32) ਪੁੱਤਰ ਸਪਤਾਲ ਗਲੀ ਨੰ. 13, ਬੱਲਮਗੜ ਰੋਡ 'ਤੇ ਇਕ ਕਬਾੜ ਦੀ ਦੁਕਾਨ 'ਤੇ ਕੰਮ ਕਰਦਾ ਸੀ। ਉਸ ਵਲੋਂ ਬਣਾਈ ਗਈ ਵੀਡੀਓ ਅਨੁਸਾਰ ਉਹ ਬੀਤੇ 3 ਸਾਲਾਂ ਤੋਂ ਉਕਤ ਦੁਕਾਨ 'ਤੇ ਕੰਮ ਕਰਦਾ ਆ ਰਿਹਾ ਹੈ। ਉਸ ਅਨੁਸਾਰ ਦੁਕਾਨਦਾਰ ਨੇ ਬੀਤੇ 3 ਸਾਲ ਤੋਂ ਉਸ ਨੂੰ ਇਕ ਵੀ ਪੈਸਾ ਨਹੀਂ ਦਿੱਤਾ ਅਤੇ ਹਰ ਵਾਰ ਪੈਸੇ ਦੇਣ ਦੇ ਨਾਂ 'ਤੇ ਘਾਟਾ ਪੈਣ ਦੀ ਗੱਲ ਕਰਦੇ ਹੋਏ ਉਸ ਨੂੰ ਟਾਲ ਦਿੰਦਾ ਸੀ।

ਇਸ ਬਣਾਈ ਵੀਡੀਓ 'ਚ ਉਸ ਨੇ 5 ਵਿਅਕਤੀਆਂ ਦੇ ਨਾਂ ਲੈਂਦਿਆਂ ਉਨ੍ਹਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ ਅਤੇ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ। ਘਰ 'ਚ ਮੌਜੂਦ ਪਰਿਵਾਰਕ ਮੈਂਬਰਾਂ ਅਨੁਸਾਰ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਹ ਦੁਪਹਿਰ ਦੇ ਸਮੇਂ ਆਪਣੀ ਪਤਨੀ ਅਤੇ ਦੋਵਾਂ ਬੇਟੀਆਂ ਨੂੰ ਸਹੁਰਾ ਪਰਿਵਾਰ ਛੱਡ ਕੇ ਆਇਆ ਸੀ।
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਕੀਤਾ ਬੂਥ ਸੰਮੇਲਨ ਦਾ ਆਯੋਜਨ
NEXT STORY