ਲੁਧਿਆਣਾ- ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵਿਚਾਲੇ ਇਕ ਪੋਸਟ ਨੂੰ ਲੈ ਕੇ ਖਿੱਚੋ-ਤਾਣ ਹੋਰ ਵੱਧ ਗਈ ਹੈ। ਬਿੱਟੂ ਨੇ ਆਪਣੇ ਫੇਸਬੁੱਕ ਖਾਤੇ ’ਤੇ ਬਲਬੀਰ ਸਿੰਘ ਰਾਜੇਵਾਲ ਨਾਲ ਸੰਬੰਧਤ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਅੱਜ ਕੱਲ ਸੱਚ ਕੈਮਰਿਆਂ ਵਿਚ ਕੈਦ ਰਹਿ ਜਾਂਦਾ ਹੈ ਅਤੇ ਲੋਕਾਂ ਨੂੰ ਸੱਚ ਦੱਸਣਾ ਸਾਡੀ ਜ਼ਿੰਮੇਵਾਰੀ ਹੈ। ਇਹ ਹਮੇਸ਼ਾ ਦਿੱਲੀ ਵਾਲਿਆਂ ਦਾ ਸਮਰਥਨ ਕਰਦੇ ਰਹੇ ਹਨ। 2017 ਵਿਚ ਵੀ ਇਨ੍ਹਾਂ ਇਕ ਬਾਹਰਲੀ ਪਾਰਟੀ (ਆਮ ਆਦਮੀ ਪਾਰਟੀ) ਦਾ ਸਮਰਥਨ ਕੀਤਾ ਸੀ, ਜਿਸ ਨੇ ਦਿੱਲੀ ਵਿਚ ਤਿੰਨ ਕਿਸਾਨ ਵਿਰੋਧੀ ਬਿੱਲਾਂ ਵਿਚੋਂ ਇਕ ਪਾਸ ਵੀ ਕਰ ਦਿੱਤਾ ਹੈ। ਜੇ ਇਹ ਪੰਜਾਬ ਬਾਰੇ ਚਿੰਤਤ ਹੁੰਦੇ ਤਾਂ ਕੇਂਦਰ ਸਰਕਾਰ ਨਾਲ ਹੋਈਆਂ 10-11 ਮੀਟਿੰਗਾਂ ਵਿਚ ਕਿਸਾਨਾਂ ਦੇ ਮੁੱਦੇ ਦਾ ਹੱਲ ਕੱਢ ਦਿੰਦੇ। ਇਹ ਉਥੇ ਸਿਰਫ ਖੇਡ ਤਮਾਸ਼ਾ ਕਰਦੇ ਰਹੇ ਹਨ ਤਾਂ ਕਿ ਅੰਦੋਲਨ ਲੰਬਾ ਖਿੱਚਦਾ ਰਹੇ ਅਤੇ ਕਮਜ਼ੋਰ ਹੁੰਦਾ ਰਹੇ। ਦਿੱਲੀ ਵਾਲਿਆਂ ਨਾਲ ਯਾਰੀਆਂ ਦੇ ਸ਼ੌਂਕ ਛੱਡੋ ਅਤੇ ਪੰਜਾਬ ਦੀ ਸੁੱਖ ਮੰਗੋ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਭਗਵੰਤ ਮਾਨ ਦੀਆਂ ਖਰੀਆਂ-ਖਰੀਆਂ, ਦਿੱਤਾ ਵੱਡਾ ਬਿਆਨ
ਰਵਨੀਤ ਬਿੱਟੂ ਵਲੋਂ ਇਸ ਪੋਸਟ ਵਿਚ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਜਿਸ ਵਿਚ ਰਾਜੇਵਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਇਕ ਸਟੇਜ ਸਾਂਝੀ ਕਰਦੇ ਹੋਏ ਦੇਖੇ ਗਏ ਹਨ ਜਦਕਿ ਇਕ ਹੋਰ ਤਸਵੀਰ ਵਿਚ ਰਾਜੇਵਾਲ ਸਟੇਜ ’ਤੇ ਅਰਵਿੰਦ ਕੇਜਰੀਵਾਲ ਨਾਲ ਸੰਬੋਧਨ ਕਰਦੇ ਵੀ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਕਿਸਾਨਾਂ ਲਈ ਵੱਡਾ ਐਲਾਨ
ਇਸ ਤੋਂ ਪਹਿਲਾਂ ਵੀ ਬਿੱਟੂ ਨੇ ਸਾਂਝੀ ਕੀਤੀ ਸੀ ਪੋਸਟ
ਇਸ ਪੋਸਟ ਨੂੰ ਸ਼ੇਅਰ ਕਰਨ ਤੋਂ ਮਹਿਜ਼ ਦੋ ਦਿਨ ਪਹਿਲਾਂ ਹੀ ਰਵਨੀਤ ਬਿੱਟੂ ਨੇ ਇਕ ਹੋਰ ਪੋਸਟ ਸਾਂਝੀ ਕੀਤੀ ਸੀ। ਜਿਸ ਵਿਚ ਉਨ੍ਹਾਂ ਕਾਂਗਰਸ ਦੇ ਸਾਬਕਾ ਐ¤ਮ. ਪੀ. ਮੋਹਿੰਦਰ ਸਿੰਘ ਕੇ. ਪੀ. ਅਤੇ ਰਾਜੇਵਾਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਬਿੱਟੂ ਨੇ ਲਿਖਿਆ ਸੀ ਕਿ ਇਕ ਪਾਸੇ ਤਾਂ ਕਿਸਾਨ ਨੇਤਾ ਲੋਕਾਂ ਨੂੰ ਸਿਆਸੀ ਆਗੂਆਂ ਤੋਂ ਦੂਰ ਰਹਿਣ ਲਈ ਆਖਦੇ ਹਨ ਜਦਕਿ ਦੂਜੇ ਪਾਸੇ ਰਾਜੇਵਾਲ ਕਾਂਗਰਸੀ ਆਗੂ ਕੇ. ਪੀ. ਸਿੰਘ ਨਾਲ ਪਕੌੜੇ ਖਾ ਰਹੇ ਹਨ। ਉਨ੍ਹਾਂ ਲਿਖਿਆ ਕਿ ਕਿਸਾਨ ਆਗੂਆਂ ਅਤੇ ਸਿਆਸੀ ਲੀਡਰਾਂ ਵਿਚਾਲੇ ਹਮੇਸ਼ਾ ਡੂੰਘੇ ਸੰਬੰਧ ਰਹੇ ਹਨ ਅਤੇ ਭਵਿੱਖ ਵਿਚ ਵੀ ਰਹਿਣਗੇ ਪਰ ਰਾਜੇਵਾਲ ਸਾਬ੍ਹ ਸਿੰਘੂ ਬਾਰਡਰ ਪਹੁੰਚਦੇ ਹੀ ਲੋਕਾਂ ਨੂੰ ਭੰਬਲ-ਭੂਸੇ ਵਿਚ ਪਾਉਣ ਲੱਗ ਜਾਂਦੇ ਹਨ।
ਇਹ ਵੀ ਪੜ੍ਹੋ : ...ਜਦੋਂ ਵਿਧਾਨ ਸਭਾ 'ਚ ਆਪਣੇ ਹੀ ਵਿਧਾਇਕਾਂ ਦੇ ਸਵਾਲਾਂ 'ਚ ਘਿਰੀ ਕੈਪਟਨ ਸਰਕਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕਾਂਗਰਸੀ ਸਰਪੰਚ ਇਕ ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ
NEXT STORY