ਲੁਧਿਆਣਾ (ਮੁੱਲਾਂਪੁਰੀ) : ਮਹਾਨਗਰ ਦੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਭਰਾ ਦਾ ਵਿਆਹ ਬੀਤੇ ਦਿਨ ਇਕ ਸ਼ਾਹੀ ਮੈਰਿਜ ਪੈਲੇਸ 'ਚ ਸੰਪੰਨ ਹੋ ਗਿਆ। ਇਸ ਸ਼ਾਹੀ ਵਿਆਹ 'ਚ ਜਿੱਥੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਮੰਤਰੀ, ਐੱਮ. ਪੀ. ਤੇ ਹੋਰ ਆਗੂਆਂ ਦੀ ਫੌਜ ਪੁੱਜੀ ਹੋਈ ਸੀ, ਉੱਥੇ ਖਾਸ ਗੱਲ ਇਹ ਸੀ ਕਿ ਰਵਨੀਤ ਬਿੱਟੂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਸੁਭਾਅ ਮੁਤਾਬਕ ਲੁਧਿਆਣਾ ਦੇ ਸੀਨੀਅਰ ਅਕਾਲੀ ਆਗੂਆਂ, ਕੌਂਸਲਰਾਂ, ਯੂਥ ਵਿੰਗ, ਸਾਬਕਾ ਵਜ਼ੀਰਾਂ, ਹਲਕਾ ਇੰਚਾਰਜਾਂ ਨੂੰ ਸੱਦਾ-ਪੱਤਰ ਦਿੱਤਾ ਸੀ, ਜੋ ਵੱਡੀ ਗਿਣਤੀ 'ਚ ਵਿਆਹ ਸਮਾਗਮ 'ਚ ਸ਼ਾਮਲ ਹੋਏ।
ਅਕਾਲੀ ਆਗੂ ਇਕ-ਦੂਜੇ ਵੱਲ ਦੇਖ ਦੇ ਹੈਰਾਨ ਸਨ ਕਿ ਇਹ ਵਿਆਹ ਅਕਾਲੀਆਂ ਦਾ ਹੈ ਜਾਂ ਕਾਂਗਰਸੀਆਂ ਦਾ ਕਿਉਂਕਿ ਨਾਮੀ ਅਕਾਲੀ ਆਗੂਆਂ ਦਾ ਸ਼ਾਹੀ ਵਿਆਹ 'ਚ ਸ਼ਾਮਲ ਹੋਣਾ ਆਮ ਹੀ ਹੁੰਦਾ ਹੈ ਪਰ ਵੱਡੀ ਗਿਣਤੀ 'ਚ ਪੁੱਜੇ ਪਹਿਲੀ ਅਤੇ ਦੂਜੀ ਕਤਾਰ ਦੇ ਅਕਾਲੀ ਆਗੂਆਂ ਲਈ ਜਿਸ ਤਰੀਕੇ ਨਾਲ ਬਿੱਟੂ ਨੇ ਆਓ ਭਗਤ ਤੇ ਨਿਮਰਤਾ ਦਿਖਾਈ, ਉਸ ਨੇ ਅਕਾਲੀ ਆਗੂਆਂ ਨੂੰ ਕੀਲ ਛੱਡਿਆ। ਇਸ ਸਮਾਗਮ 'ਚ ਜਿੱਥੇ ਭਾਰਤ ਭੂਸ਼ਣ ਆਸ਼ੂ, ਐੱਮ. ਪੀ. ਬਿੱਟੂ, ਵਿਧਾਇਕ ਕੋਹਲੀ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਤੇ ਮੇਅਰ ਸੰਧੂ ਨੇ ਗਰਮਜੋਸ਼ੀ ਨਾਲ ਸਾਰੇ ਆਗੂਆਂ ਤੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦਾ ਸਵਾਗਤ ਕੀਤਾ, ਉਹ ਕਾਬਿਲੇ ਜ਼ਿਕਰ ਸੀ। ਗੱਲ ਕੀ, ਅਕਾਲੀ ਆਗੂ ਆਖ ਰਹੇ ਸਨ ਕਿ ਜੇਕਰ ਇਸੇ ਤਰ੍ਹਾਂ ਸਦਭਾਵਨਾ ਤੇ ਸ਼ਿਸ਼ਟਾਚਾਰ ਚੱਲਦਾ ਰਿਹਾ ਤਾਂ ਸਿਆਸੀ ਕੁੜੱਤਣ ਵੀ ਦੂਰ ਹੋ ਸਕਦੀ ਹੈ।
ਕਾਨਫਰੰਸ ਨੂੰ ਲੈ ਕੇ ਸਤਿਕਾਰ ਕਮੇਟੀ ਤੇ ਮਾਨ ਦਲ 'ਆਹਮੋ-ਸਾਹਮਣੇ'
NEXT STORY