ਲੁਧਿਆਣਾ : ਪੰਜਾਬ 'ਚ ਜ਼ਹਿਰੀਲੀ ਸ਼ਰਾਬ ਕਾਰਨ ਹੁਣ ਤੱਕ 87 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ 'ਚ ਪ੍ਰਸ਼ਾਸਨ ਨੇ ਸਖ਼ਤੀ ਵਰਤਦਿਆਂ 7 ਆਬਕਾਰੀ ਤੇ ਟੈਕਸੇਸ਼ਨ ਅਤੇ 6 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਉਨ੍ਹਾਂ ਖਿਲਾਫ਼ ਜਾਂਚ ਦੇ ਹੁਕਮ ਦੇ ਦਿੱਤੇ ਹਨ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਸ ਦੁਖਾਂਤ ਹਾਦਸੇ 'ਤੇ ਭਾਰੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ : ਗਰਭਵਤੀ ਪ੍ਰੇਮਿਕਾ ਨੂੰ ਪਹਿਲਾਂ ਮਾਰੀ ਠੋਕਰ, ਫਿਰ ਪੁਲਸ ਦੇ ਡਰੋਂ ਕਰਾਇਆ ਵਿਆਹ ਪਰ ਹੁਣ...
ਉਨ੍ਹਾਂ ਕਿਹਾ ਕਿ ਭਾਵੇਂ ਹੀ ਕੈਪਟਨ ਵੱਲੋਂ ਉਕਤ ਅਫ਼ਸਰਾਂ ਤੇ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਪਰ ਇਹ ਗਿਰੋਹ ਮੁੱਠੀ ਭਰ ਅਧਿਕਾਰੀਆਂ ਤੱਕ ਸੀਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੀ ਅਸਲ ਜੜ੍ਹ ਕੁੱਝ ਗੈਰ ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਸਿਆਸੀ ਲੋਕ ਹਨ।
ਇਹ ਵੀ ਪੜ੍ਹੋ : ਕਾਤਲ ਸੱਸ ਨੇ 'ਨੂੰਹ' ਮਾਰ ਕੇ ਦੱਬੀ ਲਾਸ਼, ਫਿਰ ਪਿੰਜਰ ਨਾਲ ਜੋ ਕੀਤਾ, ਸੁਣ ਖੜ੍ਹੇ ਹੋ ਜਾਣਗੇ ਰੌਂਗਟੇ
ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਮਾਮਲੇ ਸਬੰਧੀ ਜਾਂਚ ਦੇ ਹੁਕਮ ਦੇਣ ਅਤੇ ਇਸ ਦੇ ਪਿੱਛੇ ਸਿਆਸੀ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਇਕ ਮਿਸਾਲ ਕਾਇਮ ਕਰਨ ਤਾਂ ਜੋ ਭਵਿੱਖ 'ਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਉਨ੍ਹਾਂ ਨੇ ਇਸ ਮਾਮਲੇ 'ਚ ਪੀੜਤ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਅਰਦਾਸ ਕੀਤੀ ਹੈ ਕਿ ਇਸ ਘਟਨਾ ਦੇ ਲਈ ਜ਼ਿੰਮੇਵਾਰ ਸਾਰੇ ਲੋਕਾਂ ਨੂੰ ਸਜ਼ਾ ਮਿਲੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਵੱਡੀ ਵਾਰਦਾਤ, ਪੰਜਾਬ ਪੁਲਸ ਦੇ ਸਿਪਾਹੀ ਦੀ ਖੂਨ ਨਾਲ ਲੱਥਪਥ ਮਿਲੀ
ਪੰਜਾਬ 'ਚ ਸ਼ਰਾਬ ਕਾਰਣ ਪਹਿਲੀ ਵਾਰ ਇੰਨੀਆਂ ਮੌਤਾਂ, ਹਸਪਤਾਲ 'ਚ ਮ੍ਰਿਤਕਾਂ ਦੀਆਂ ਲਾਸ਼ਾਂ ਦੇਖ ਹਰ ਅੱਖ ਹੋਈ ਨਮ
NEXT STORY