ਚੰਡੀਗੜ੍ਹ,ਲੁਧਿਆਣਾ(ਨਰਿੰਦਰ ਮਹਿੰਦਰੂ)- ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਜਾਨ 'ਤੇ ਇਕ ਵਾਰ ਫਿਰ ਖਤਰਾ ਬਨ੍ਹ ਆਇਆ ਹੈ, ਜਿਸ ਤੋਂ ਬਾਅਦ ਪੰਜਾਬ ਪੁਲਸ ਵਲੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਹੁਣ ਉਨ੍ਹਾਂ ਦੇ ਕਾਫਲੇ 'ਚ ਗੱਡੀਆਂ ਦੇ ਨਾਲ-ਨਾਲ ਜੈਮਰ ਦੀ ਗੱਡੀ ਵੀ ਜੋੜ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਜ਼ਿਲ੍ਹੇ ਦੇ ਇਕ ਨਿੱਜੀ ਹੋਟਲ ’ਚ ਲੱਗੀ ਭਿਆਨਕ ਅੱਗ
ਇਹ ਖਤਰੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਕੁਝ ਦਿਨ ਪਹਿਲਾਂ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਦੇ ਅੱਤਵਾਦੀ ਫੜ੍ਹੇ ਗਏ ਸੀ ਅਤੇ ਪੁੱਛਗਿੱਛ 'ਚ ਇਹ ਖੁਲਾਸਾ ਹੋਇਆ ਸੀ ਕਿ ਪੰਜਾਬ ਦੇ ਕੁਝ ਰਾਜਨੀਤਿਕ ਲੋਕ ਦੋਸ਼ੀਆਂ ਦੇ ਨਿਸ਼ਾਨੇ 'ਤੇ ਹਨ। ਜਿਨ੍ਹਾਂ 'ਚੋਂ ਇਕ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਵੀ ਹਨ।
ਇਹ ਵੀ ਪੜ੍ਹੋ- ਪੰਜਾਬ ਨੂੰ ਜੜ੍ਹਾਂ ਤੋਂ ਖਤਮ ਕਰਨ ਵਾਲੇ ਅਕਾਲੀ ਦਲ ਨਾਲ ਕਾਂਗਰਸ ਦਾ ਕਦੇ ਵੀ ਸਮਝੋਤਾ ਨਹੀਂ ਹੋ ਸਕਦਾ : ਰੰਧਾਵਾ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਰਵਨੀਤ ਸਿੰਘ ਬਿੱਟੂ ਦੀ ਜਾਨ 'ਤੇ ਖਤਰਾ ਬਣਿਆ ਹੋਇਆ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੇ ਕਾਫਲੇ 'ਚ ਬੁਲੇਟ ਪਰੂਫ ਕਾਰ ਸ਼ਾਮਿਲ ਕੀਤੀ ਗਈ ਅਤੇ ਹੁਣ ਦੁਬਾਰਾ ਉਨ੍ਹਾਂ 'ਤੇ ਖਤਰੇ ਨੂੰ ਦੇਖਦੇ ਹੋਏ ਬਿੱਟੂ ਦੇ ਕਾਫਲੇ 'ਚ ਸਰਕਾਰ ਦੇ ਆਦੇਸ਼ 'ਤੇ ਪੰਜਾਬ ਪੁਲਸ ਨੇ ਜੈਮਰ ਗੱਡੀ ਨੂੰ ਵੀ ਜੋੜ ਦਿੱਤਾ ਹੈ।
ਪੰਜਾਬ ਨੂੰ ਜੜ੍ਹਾਂ ਤੋਂ ਖਤਮ ਕਰਨ ਵਾਲੇ ਅਕਾਲੀ ਦਲ ਨਾਲ ਕਾਂਗਰਸ ਦਾ ਕਦੇ ਵੀ ਸਮਝੋਤਾ ਨਹੀਂ ਹੋ ਸਕਦਾ : ਰੰਧਾਵਾ
NEXT STORY