ਅੰਮ੍ਰਿਤਸਰ : ਦੇਸ਼ ਭਰ ਵਿਚ ਮੰਗਲਵਾਰ ਨੂੰ 2000 ਰੁਪਏ ਦੇ ਨੋਟ ਬਦਲਣ ਦਾ ਕੰਮ ਸ਼ੁਰੂ ਹੋ ਗਿਆ ਹੈ। ਰਿਜ਼ਰਵ ਬੈਂਕ ਨੇ ਇਨ੍ਹਾਂ ਨੋਟਾਂ ਨੂੰ ਵਾਪਸ ਲੈ ਲਿਆ ਹੈ ਅਤੇ ਲੋਕਾਂ ਨੂੰ ਨੀ ਨੋਟ ਨੂੰ ਵਾਪਸ ਕਰ ਲਈ ਆਖਿਆ ਗਿਆ ਹੈ। ਆਰ. ਬੀ. ਆਈ. ਨੇ ਲੋਕਾਂ ਤੋਂ ਇਨ੍ਹਾਂ ਨੋਟਾਂ ਨੂੰ ਬੈਂਕਾਂ ਵਿਚ ਬਦਲਾਉਣ ਜਾਂ ਖਾਤਿਆਂ ਵਿਚ ਜਮਾਂ ਕਰਵਾਉਣ ਨੂੰ ਕਿਹਾ ਹੈ। ਪੰਜਾਬ ਵਿਚ ਪਹਿਲੇ ਦਿਨ ਬੈਂਕਾਂ ਵਿਚ ਘੱਟ ਹੀ ਲੋਕ ਪਹੁੰਚੇ। ਆਰ. ਬੀ. ਆਈ. ਨੇ ਨਿਰਦੇਸ਼ ਜਾਰੀ ਕੀਤੇ ਸਨ ਕਿ ਇਸ ਲਈ ਕਿਸੇ ਤਰ੍ਹਾਂ ਦੇ ਪਛਾਣ ਪੱਤਰ ਦੀ ਜ਼ਰੂਰਤ ਨਹੀਂ ਹੈ ਪਰ ਪੰਜਾਬ ਵਿਚ ਕਈ ਬੈਂਕਾਂ ਵਿਚ ਇਨ੍ਹਾਂ ਹੁਕਮਾਂ ਦਾ ਉਲੰਘਣ ਕੀਤਾ ਗਿਆ। ਉਥੇ ਹੀ ਪੰਜਾਬ ਨੈਸ਼ਨਲ ਬੈਂਕ ਨੇ ਮੰਗਲਵਾਰ ਨੂੰ ਆਪਣੀਆਂ ਬ੍ਰਾਂਚਾਂ ਨੂੰ ਹਿਦਾਇਤ ਦਿੱਤੀ ਹੈ ਕਿ ਨੋਟ ਬਦਲਣ ਲਈ ਆਧਾਰ, ਆਈ. ਡੀ. ਕਾਰਡ ਜਾਂ ਫਾਰਮ ਭਰਨ ਦੀ ਜ਼ਰੂਰਤ ਨਹੀਂ ਹੈ।
ਨੋਟ ਬਦਲਣ ਲਈ 30 ਸਤੰਬਰ ਤਕ ਦਾ ਸਮਾਂ ਹੈ। ਇਹੀ ਕਾਰਣ ਹੈ ਕਿ ਪੰਜਾਬ ਵਿਚ ਪਹਿਲੇ ਦਿਨ ਘੱਟ ਗਿਣਤੀ ਵਿਚ ਲੋਕ ਪਹੁੰਚੇ। ਹਾਲਾਂਕਿ ਦਿੱਲੀ ਸਮੇਤ ਹੋਰ ਥਾਵਾਂ ’ਤੇ ਬੈਂਕਾਂ ਵਿਚ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਕੁਝ ਲੋਕਾਂ ਨੇ ਬੈਕਾਂ ਵਲੋਂ ਪਛਾਣ ਪੱਤਰ ਮੰਗੇ ਜਾਣ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਹਨ। ਕਈਆਂ ਦਾ ਕਹਿਣਾ ਸੀ ਕਿ ਬੈਂਕ ਵਿਚ ਨੋਟ ਬਦਲਣ ਨੂੰ ਮਨ੍ਹਾ ਕਰਕੇ ਖਾਤੇ ਵਿਚ ਜਮਾਂ ਕਰਵਾਉਣ ਨੂੰ ਆਖਿਆ ਜਾ ਰਿਹਾ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਪੋਸਟ ਆਫਿਸ ਵਿਚ ਨੋਟ ਨਹੀਂ ਬਦਲਾਏ ਜਾ ਸਕਦੇ ਹਨ। ਖਾਤੇ ਵਿਚ ਜ਼ਰੂਰ ਜਮਾਂ ਕੀਤੇ ਜਾ ਸਕਦੇ ਹਨ।
ਸੰਗਰੂਰ ’ਚ ਬਾਕਸਰ ’ਤੇ ਜਾਨਲੇਵਾ ਹਮਲਾ, ਤੋੜ ਦਿੱਤੀਆਂ ਲੱਤਾਂ-ਬਾਹਾਂ (ਵੀਡੀਓ)
NEXT STORY